ਇਟਾਲੀਅਨ ਕਬੱਡੀ ਐਸੋਸੀਏਸ਼ਨ ਦੀ ਟੀਮ ਵਿਸ਼ਵ ਕਬੱਡੀ ਕੱਪ ''ਚ ਭਾਗ ਲੈਣ ਲਈ ਇੰਗਲੈਂਡ ਰਵਾਨਾ

Sunday, Mar 16, 2025 - 05:58 PM (IST)

ਇਟਾਲੀਅਨ ਕਬੱਡੀ ਐਸੋਸੀਏਸ਼ਨ ਦੀ ਟੀਮ ਵਿਸ਼ਵ ਕਬੱਡੀ ਕੱਪ ''ਚ ਭਾਗ ਲੈਣ ਲਈ ਇੰਗਲੈਂਡ ਰਵਾਨਾ

ਬਰੇਸ਼ੀਆ (ਦਲਵੀਰ ਸਿੰਘ ਕੈਂਥ)- ਇੰਗਲੈਂਡ ਵਿੱਚ 17 ਮਾਰਚ ਤੋਂ 23 ਮਾਰਚ ਤੱਕ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਇਟਲੀ ਦੀ ਕਬੱਡੀ ਟੀਮ ਅੱਜ ਰਵਾਨਾ ਹੋਈ। ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਰਾਜੂ ਜੌਹਲ ਅਤੇ ਸੀਨੀਅਰ ਆਗੂ ਸੁਰਜੀਤ ਸਿੰਘ ਜੌਹਲ ਦੀ ਅਗਵਾਈ ਹੇਠ ਰਵਾਨਾ ਹੋਈ ਟੀਮ ਬਰਮਿੰਘਮ ਵਿੱਚ ਨੈਸ਼ਨਲ ਕਬੱਡੀ ਦੇ ਮੈਚਾਂ ਵਿੱਚ ਵੱਖ-ਵੱਖ ਦੇਸ਼ਾ ਦੀਆਂ ਟੀਮਾਂ ਨਾਲ ਮੈਚ ਖੇਡੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਸਪੇਸ 'ਚ ਸੁਨੀਤਾ ਤੇ ਵਿਲਮੋਰ ਨੇ ਨਵੇਂ ਚਾਲਕ ਦਲ ਦਾ ਕੀਤਾ ਸਵਾਗਤ, ਵੀਡੀਓ ਆਇਆ ਸਾਹਮਣੇ

ਪ੍ਰਬੰਧਕਾਂ ਨੇ ਦੱਸਿਆ ਕਿ ਇਹ ਵਿਸ਼ਵ ਕੱਪ ਯੂ.ਕੇ ਸਰਕਾਰ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ 16 ਟੀਮਾਂ ਭਾਗ ਲੈਣਗੀਆਂ। ਇਟਲੀ ਦੀ ਟੀਮ ਡੀ ਗਰੁੱਪ ਵਿੱਚ ਖੇਡੇਗੀ, ਜਿਸ ਵਿੱਚ ਪਹਿਲੇ ਪੜਾਅ ਵਿੱਚ ਇਟਲੀ ਦਾ ਮੁਕਾਬਲਾ ਜਰਮਨੀ, ਪਾਕਿਸਤਾਨ ਅਤੇ ਕੀਨੀਆ ਨਾਲ ਹੋਵੇਗਾ। ਇਸ ਕੱਪ ਦਾ ਫਾਈਨਲ ਮੁਕਾਬਲਾ 23 ਮਾਰਚ ਨੂੰ ਹੋਵੇਗਾ। ਇੰਗਲੈਂਡ ਰਵਾਨਾ ਹੋਈ ਇਟਲੀ ਦੀ ਟੀਮ ਵਿੱਚ ਰਾਜੂ ਰਾਮੂਵਾਲੀਆ, ਸੀਪਾ, ਅਰਸ਼ਦੀਪ, ਸਾਬੀ ਢੰਡੋਵਾਲ, ਚਰਨਜੀਤ ਚੰਨੀ, ਸੁੱਖਾ, ਅਮਨਦੀਪ, ਗੈਰੀ, ਅਰਸ਼ਦੀਪ, ਮੇਜਰ ਅਤੇ ਗੁਰਪ੍ਰੀਤ ਦੇ ਨਾਮ ਪ੍ਰਮੁੱਖ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News