...ਜਦੋਂ ਇਕ ਇਟਾਲੀਅਨ ਨੇ ਭਾਰਤੀ ਦਾ 2000 ਯੂਰੋ ਸਮੇਤ ਗੁਆਚਿਆ ਬਟੂਆ ਵਾਪਸ ਕੀਤਾ

09/09/2017 9:33:16 AM

ਰੋਮ/ਇਟਲੀ (ਕੈਂਥ)— ਲੁਸਾਰਾ ਵਿਖੇ ਇਕ 50 ਸਾਲਾ ਭਾਰਤੀ ਵਿਅਕਤੀ ਦਾ ਬਟੂਆ ਰਸਤੇ ਵਿਚ ਕਿਤੇ ਡਿੱਗ ਗਿਆ, ਜਿਸ ਵਿਚ ਉਸ ਸਮੇਂ 2,000 ਯੂਰੋ ਸਨ। ਰੇਜੋਏਮੀਲੀਆ ਦੇ ਖੇਤਰ ਲੁਸਾਰਾ ਦੇ ਰਹਿਣ ਵਾਲੇ ਸਥਾਨਕ ਇਮਾਨਦਾਰ ਵਿਅਕਤੀ ਨੇ ਉਸ ਬਟੂਏ ਦੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਿਹਾ। ਉਪਰੰਤ ਇਸ ਵਿਅਕਤੀ ਨੇ ਲੱਭਿਆ ਹੋਇਆ ਬਟੂਆ ਉੱਥੇ ਦੀ ਸਥਾਨਕ ਪੁਲਿਸ ਯੂਨਿਟ ਕਾਰਾਬਿਨੇਰੀ ਦੇ ਹਵਾਲੇ ਕਰ ਦਿੱਤਾ, ਤਾਂ ਜੋ ਪੁਲਸ ਦੀ ਮਦਦ ਨਾਲ ਬਟੂਆ ਉਸਦੇ ਸਹੀ ਮਾਲਕ ਤੱਕ ਪਹੁੰਚਾਇਆ ਜਾ ਸਕੇ। ਪੁਲਸ ਨੇ ਸਹੀ ਮਾਲਕ ਦੀ ਭਾਲ ਕਰ ਕੇ ਬਟੂਆ ਵਾਪਸ ਮਾਲਕ ਨੂੰ ਸੌਂਪ ਦਿੱਤਾ।


Related News