ਕੋਰੋਨਾ ਨਾਲ ਹਾਲੋਂ ਬੇਹਾਲ ਹੋਇਆ ਭਾਰਤ, UN ਨੇ ਕਿਹਾ- ਇਸ ਦੇਸ਼ ਨੇ ਸਭ ਦੀ ਮਦਦ ਕੀਤੀ, ਹੁਣ ਦੁਨੀਆ ਦੀ ਵਾਰੀ

Wednesday, Apr 28, 2021 - 05:09 PM (IST)

ਕੋਰੋਨਾ ਨਾਲ ਹਾਲੋਂ ਬੇਹਾਲ ਹੋਇਆ ਭਾਰਤ, UN ਨੇ ਕਿਹਾ- ਇਸ ਦੇਸ਼ ਨੇ ਸਭ ਦੀ ਮਦਦ ਕੀਤੀ, ਹੁਣ ਦੁਨੀਆ ਦੀ ਵਾਰੀ

ਨਿਊਯਾਰਕ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਵਿਚ ਦੁਨੀਆ ਦੇ ਕਈ ਦੇਸ਼ਾਂ ਤੋਂ ਜ਼ਰੂਰੀ ਡਾਕਟਰੀ ਸਮਾਨਾਂ ਦੀ ਖੇਪ ਦੀ ਸਪਲਾਈ ਸ਼ੁਰੂ ਹੋ ਗਈ ਹੈ। ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਅਤੇ ਪਿਛਲੇ ਕੁੱਝ ਦਿਨਾਂ ਤੋਂ ਰੋਜ਼ਾਨਾ ਕੋਰੋਨਾ ਦੇ 3 ਲੱਖ ਤੋਂ ਜ਼ਿਆਦਾ ਮਾਮਲੇ ਆ ਰਹੇ ਹਨ ਅਤੇ ਕਈ ਸ਼ਹਿਰਾਂ ਵਿਚ ਆਕਸੀਜਨ ਅਤੇ ਬੈਡਾਂ ਦੀ ਕਿੱਲਤ ਪੈਦਾ ਹੋ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਕੋਰੋਨਾ ਨੇ ਮਚਾਈ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ, ਇਕ ਦਿਨ ’ਚ ਹੋਈਆਂ 200 ਤੋਂ ਵੱਧ ਮੌਤਾਂ

ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਵੀ ਭਾਰਤ ਵਿਚ ਵੱਧੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਦੀ 75ਵੀਂ ਆਮ ਸਭਾ ਦੇ ਪ੍ਰੈਸੀਡੈਂਟ ਵੋਲਕਾਨ ਬੋਜਕਿਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਸ ਦੇਸ਼ ਨੇ ਮੁਸ਼ਕਲ ਸਮੇਂ ਵਿਚ ਪੁਰੀ ਦੁਨੀਆ ਨੂੰ ਵੈਕਸੀਨ ਦਿੱਤੀ ਹੈ। ਹੁਣ ਦੁਨੀਆ ਦੀ ਬਾਰੀ ਹੈ ਕਿ ਉਹ ਭਾਰਤ ਦੀ ਮਦਦ ਕਰੇ। ਸੰਯੁਕਤ ਰਾਸ਼ਟਰ ਨੇ ਆਪਣੇ ਏਕੀਕ੍ਰਿਤ ਸਪਲਾਈ ਲੜੀ ਜ਼ਰੀਏ ਭਾਰਤ ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ।

ਇਹ ਵੀ ਪੜ੍ਹੋ : ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ

ਯੂ.ਐਨ.ਜੀ.ਏ. ਦੇ ਪ੍ਰੈਸੀਡੈਂਟ ਵੋਲਕਾਨ ਬੋਜਕਿਰ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਵਿਚ ਉਹ ਕੋਰੋਨਾ ਮਹਾਮਾਰੀ ਦੀ ਤ੍ਰਾਸਦੀ ਦੇਖ ਕੇ ਬਹੁਤ ਚਿੰਤਤ ਹਾਂ। ਭਾਰਤ ਨੇ ਕਮਜ਼ੋਰ ਦੇਸ਼ਾਂ ਨੂੰ ਮੁਸ਼ਕਲ ਸਮੇਂ ਵਿਚ ਵੈਕਸੀਨ ਪਹੁੰਚਾਉਣ ਲਈ ਬਹੁਤ ਕੁੱਝ ਕੀਤਾ। ਦੁਨੀਆ ਲਈ ਭਾਰਤ ਨੂੰ ਮਦਦ ਅਤੇ ਸਮਰਥਨ ਕਰਨ ਦਾ ਸਮਾਂ ਆ ਗਿਆ ਹੈ। ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੋਵੇਗਾ। ਮੇਰੀ ਹਮਦਰਦੀ ਭਾਰਤੀਆ ਨਾਲ ਹੈ।

PunjabKesari

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੇ ਵੱਧਦੇ ਮਾਮਲਿਆਂ ਅਤੇ ਮੌਤਾਂ ਨਾਲ ਜੂਝ ਰਹੇ ਭਾਰਤ ਨੂੰ ਸੰਯੁਕਤ ਰਾਸ਼ਟਰ ਨੇ ਆਪਣੀ ਏਕੀਕ੍ਰਿਤ ਸਪਲਾਈ ਲੜੀ ਜ਼ਰੀਏ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਦਰ ਦੇ ਉਪ ਬੁਲਾਰੇ ਫਰਹਾਨ ਹਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਭਾਰਤ ਦੇ ਹਾਲਤਾਂ ਨੂੰ ਲੈ ਕੇ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ।

ਇਹ ਵੀ ਪੜ੍ਹੋ : ਕੰਗਾਲੀ ਦੀ ਮਾਰ, ਪਾਕਿਸਤਾਨ ਕੋਲ ਬਚਿਆ ਸਿਰਫ਼ 3 ਹਫ਼ਤੇ ਦਾ ਆਟਾ

ਹਕ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਅਸੀਂ ਵੱਖ-ਵੱਖ ਪੱਧਰਾਂ ’ਤੇ ਸੰਪਰਕ ਵਿਚ ਹਾਂ। ਮੈਨੂੰ ਜਾਣਕਾਰੀ ਹੈ ਕਿ ਸਾਡੇ ਚੀਫ ਡੀ ਕੈਬਨਿਟ ਨੇ ਹਾਲ ਹੀ ਵਿਚ ਇੱਥੇ ਭਾਰਤ ਦੇ ਸਥਾਈ ਪ੍ਰਤੀਨਿਧੀ ਨਾਲ ਸੰਪਰਕ ਕੀਤਾ ਸੀ।’ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਚੀਡ ਡੀ ਕੈਬਨਿਟ ਮਾਰੀਆ ਲੁਏਜਾ ਰਿਬੇਰੋ ਵਿਓਟੀ ਭਾਰਤ ਵਿਚ ਕੋਵਿਡ-19 ਦੇ ਹਾਲਾਤ ਨੂੰ ਲੈ ਕੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐਸ. ਤਿਰੂਮੂਰਤੀ ਦੇ ਸੰਪਰਕ ਵਿਚ ਹੈ। 

ਹਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਦਿੱਤੀ ਜਾਣ ਵਾਲੀ ਮਦਦ ਵਿਚ ਅਸੀਂ ਜ਼ਰੂਰਤ ਪੈਣ ’ਤੇ ਆਪਣੀ ਏਕੀਕ੍ਰਿਤ ਲੜੀ ਤੋਂ ਮਦਦ ਦੀ ਪੇਸ਼ਕਸ਼ ਕੀਤੀ ਹੈ। ਸਾਨੂੰ ਦੱਸਿਆ ਗਿਆ ਕਿ ਇਸ ਸਮੇਂ ਇਸ ਜ਼ਰੂਰਤ ਨਹੀਂ ਹੈ, ਕਿਉਂਕਿ ਭਾਰਤ ਨੇ ਲਾਜੀਕਲ ਰੂਪ ਨਾਲ ਆਪਣੀ ਪ੍ਰਣਾਲੀ ਨੂੰ ਸਥਿਤੀ ਨਾਲ ਨਜਿੱਠਣ ਲਈ ਮਜ਼ਬੂਤ ਕੀਤਾ ਹੈ ਪਰ ਅਸੀਂ ਆਪਣੀ ਪੇਸ਼ਕਸ਼ ’ਤੇ ਕਾਇਮ ਹਾ ਅਤੇ ਅਸੀਂ ਜੋ ਵੀ ਮਦਦ ਕਰ ਸਕਦੇ ਹਾਂ ਉਹ ਕਰਨ ਦੇ ਇਛੁੱਕ ਹਾਂ।’ ਹਕ ਨੇ ਇਸ ਦੇ ਨਾਲ ਹੀ ਕਿਹਾ ਕਿ ਸੰਯੁਕਤ ਰਾਸ਼ਟਰ ਇਹ ਯਕੀਨੀ ਕਰ ਰਿਹਾ ਹੈ ਕਿ ਭਾਰਤ ਵਿਚ ਉਸ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਰਮੀ ਸੁਰੱਖਿਅਤ ਰਹਿਣ ਤਾਂ ਕਿ ਭਾਰਤ ਦੀ ਸਿਹਤ ਪ੍ਰਣਾਲੀ ’ਤੇ ਬੋਝ ਨਾ ਵਧੇ। 

ਇਹ ਵੀ ਪੜ੍ਹੋ : ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ

ਉਨ੍ਹਾਂ ਕਿਹਾ, ‘ਖ਼ੁਸ਼ਕਿਸਮਤੀ ਨਾਲ ਸਾਡੇ ਕਰਮੀਆਂ ਵਿਚ ਕੋਰੋਨਾ ਦੇ ਬਹੁਤ ਘੱਟ ਮਾਮਲੇ ਆਏ ਹਨ। ਅਜਿਹੇ ਵਿਚ ਸਾਡਾ ਮੰਨਣਾ ਹੈ ਕਿ ਅਸੀਂ ਆਪਣੀ ਕੋਸ਼ਿਸ਼ ਵਿਚ ਸਫ਼ਲ ਹੋਏ ਹਾਂ ਅਤੇ ਇਹ ਯਕੀਨੀ ਕਰ ਰਹੇ ਹਾਂ ਕਿ ਅਸੀਂ ਸਿਹਤ ਪ੍ਰਣਾਲੀ ’ਤੇ ਦਬਾਅ ਨਹੀਂ ਵਧਾਈਏ ਜੋ ਪਹਿਲਾਂ ਹੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਸੰਯੁਕਤ ਰਾਸ਼ਟਰ ਵੱਲੋਂ ਲੋੜੀਂਦੀ ਸਮੱਗਰੀ ਭੇਜਣ ਦੀ ਸੰਭਾਵਨਾ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਹਕ ਨੇ ਕਿਹਾ, ‘ਹੁਣ ਤੱਕ ਇਸ ਦੀ ਮੰਗ ਨਹੀਂ ਕੀਤੀ ਗਈ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਲੋਕ ਹਨ, ਜਿਨ੍ਹਾਂ ਵਿਚ ਸਾਡੇ ਆਪਣੇ ਲੋਕ ਸ਼ਾਮਲ ਹਨ। ਜੇਕਰ ਜ਼ਰੂਰਤ ਹੋਈ ਤਾਂ ਅਸੀਂ ਭਾਰਤ ਵਿਚ ਆਪਣੇ ਹਮ-ਰੁਤਬਾ ਦੇ ਸੰਪਰਕ ਵਿਚ ਹਾਂ ਤਾਂ ਕੇ ਦੇਖੀਏ ਕਿ ਇਹ ਲਾਭਦਾਇਕ ਹੈ ਜਾਂ ਨਹੀਂ।’ 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News