ਮੂੰਹ ''ਚ ਪਾ ਕੇ ਆਈਫੋਨ ਦੀ ਬੈਟਰੀ ਚੈੱਕ ਕਰਨਾ ਪਿਆ ਮਹਿੰਗਾ
Thursday, Jan 25, 2018 - 12:37 AM (IST)

ਬੀਜਿੰਗ - ਚੀਨ ਵਿਚ ਇਕ ਪੁਰਾਣੇ ਆਈਫੋਨ ਦੀ ਬੈਟਰੀ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਸੈਕਿੰਡ ਹੈਂਡ ਇਲੈਕਟ੍ਰਾਨਿਕ ਮਾਰਕੀਟ 'ਚ ਸਥਿਤ ਇਕ ਦੁਕਾਨ 'ਤੇ ਇਕ ਵਿਅਕਤੀ ਆਈਫੋਨ ਖਰੀਦਣ ਪਹੁੰਚਿਆ। ਫੋਨ ਦੀ ਬੈਟਰੀ ਚੈੱਕ ਕਰਨ ਲਈ ਉਸ ਨੇ ਫੋਨ ਮੂੰਹ ਵਿਚ ਪਾ ਲਿਆ। ਦੰਦ ਨਾਲ ਦਬਾਉਣ ਤੋਂ ਬਾਅਦ ਜਿਵੇਂ ਹੀ ਉਸ ਨੇ ਮੂੰਹ ਵਿਚੋਂ ਫੋਨ ਕੱਢਿਆ, ਬੈਟਰੀ ਫਟ ਗਈ। ਪਲਕ ਝਪਕਦੇ ਹੀ ਆਈਫੋਨ ਦੀ ਬੈਟਰੀ ਧਮਾਕੇ ਨਾਲ ਲਪਟਾਂ 'ਚ ਬਦਲ ਗਈ। ਆਈਫੋਨ ਵਿਚ ਲਾਈ ਗਈ ਲੀਥੀਅਮ ਬੈਟਰੀ ਨੂੰ ਯੂਜ਼ਰ ਖੁਦ ਤਾਂ ਨਹੀਂ ਕੱਢ ਸਕਦੇ। ਅਜਿਹੇ ਵਿਚ ਇਕ ਟੈਕਨੀਸ਼ੀਅਨ ਹੀ ਸਾਵਧਾਨੀ ਭਰਪੂਰ ਇਸ ਨੂੰ ਕੱਢ ਤੇ ਦਿਖਾ ਸਕਦਾ ਹੈ। ਇਸ ਪੂਰੀ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਹ ਵਿਅਕਤੀ ਆਪਣੀ ਪਤਨੀ ਜਾਂ ਗਰਲਫ੍ਰੈਂਡ ਨਾਲ ਨਜ਼ਰ ਆ ਰਿਹਾ ਹੈ।