ਇਸਤਾਂਬੁਲ ਦੀ ਅਦਾਲਤ ਨੇ ਦਿੱਤੇ 8 ਮਨੁੱਖੀ ਅਧਿਕਾਰੀਆਂ ਦੀ ਰਿਹਾਈ ਦੇ ਹੁਕਮ

Thursday, Oct 26, 2017 - 11:27 AM (IST)

ਇਸਤਾਂਬੁਲ,(ਭਾਸ਼ਾ)— ਤੁਰਕੀ ਦੀ ਅਦਾਲਤ ਨੇ ਦੇਸ਼ 'ਚ 'ਐੱਮਨੈਸਟੀ ਇੰਟਰਨੈਸ਼ਨਲ' ਦੇ ਨਿਰਦੇਸ਼ਕ ਇਦਿਲ ਐਸਰ ਸਮੇਤ 8 ਮਨੁੱਖੀ ਅਧਿਕਾਰੀਆਂ ਨੂੰ ਹਿਰਾਸਤ ਤੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਸਾਰਿਆਂ 'ਤੇ ਅੱਤਵਾਦ ਫੈਲਾਉਣ ਦਾ ਦੋਸ਼ ਸੀ। ਦੂਜੇ ਪਾਸੇ ਅਦਾਲਤ ਨੇ ਤੁਰਕੀ 'ਚ ਐੱਮਨੈਸਟੀ ਦੇ ਪ੍ਰਧਾਨ ਟੇਨਰ ਕਿਲਿਕ ਨੂੰ ਹਿਰਾਸਤ 'ਚ ਰੱਖਣ ਦਾ ਹੁਕਮ ਦਿੱਤਾ ਹੈ। ਬੁੱਧਵਾਰ ਨੂੰ ਇਸਤਾਂਬੁਲ 'ਚ ਇਕ ਜਰਮਨੀ ਅਤੇ ਇਕ ਸਵੀਡਨ ਦੇ ਨਾਗਰਿਕ ਸਮੇਤ ਕੁੱਲ 11 ਕਾਰਜਕਰਤਾਵਾਂ ਦੇ ਖਿਲਾਫ ਸੁਣਵਾਈ ਹੋਈ। 
ਇਸਤਾਂਬੁਲ ਦੇ ਇਕ ਟਾਪੂ 'ਤੇ ਐੱਮਨੈਸਟੀ ਵਲੋਂ ਚਲਾਈ ਜਾ ਰਹੀ ਇਕ ਕਾਰਜਸ਼ਾਲਾ 'ਤੇ ਜੁਲਾਈ 'ਚ ਪੁਲਸ ਨੇ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਇਹ ਕਾਰਜਕਰਤਾ ਜੇਲ 'ਚ ਸਨ। ਬਚਾਅ ਦਲ ਦੇ ਇਕ ਵਕੀਲ ਨੇ ਦੱਸਿਆ ਕਿ ਦੋਵੇਂ ਵਿਦੇਸ਼ੀ ਇਤਾਂਬੁਲ ਤੋਂ ਜਾਣ ਲਈ ਸੁਤੰਤਰ ਹਨ। ਉਮੀਦ ਹੈ ਕਿ ਇਨ੍ਹਾਂ ਨੂੰ ਦੇਰ ਰਾਤ ਤਕ ਰਿਹਾਅ ਕਰ ਦਿੱਤਾ ਜਾਵੇਗਾ। ਕਿਲਿਕ ਨੂੰ ਜੂਨ 'ਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਨ੍ਹਾਂ ਦਾ ਮਾਮਲਾ ਵੀ ਹੋਰ 10 ਅਧਿਕਾਰਾਆਂ ਦੇ ਮਾਮਲੇ ਨਾਲ ਮਿਲਾ ਦਿੱਤਾ ਗਿਆ ਹੈ ਕਿ ਕਿਉਂਕਿ ਇਸਤਗਾਸਾ ਪੱਖ ਦੇ ਵਕੀਲਾਂ ਦਾ ਦਾਅਵਾ ਸੀ ਕਿ ਉਹ ਇਸ ਕਾਰਜਸ਼ਾਲਾ ਦੀਆਂ ਤਿਆਰੀਆਂ ਤੋਂ ਜਾਣੂ ਸੀ। ਉਨ੍ਹਾਂ 'ਤੇ ਇਕ ਹਥਿਆਰਬੰਦ ਅੱਤਵਾਦੀ ਸਮੂਹ ਦਾ ਮੈਂਬਰ ਹੋਣ ਦਾ ਦੋਸ਼ ਹੈ ਜਦ ਕਿ ਹੋਰਾਂ 'ਤੇ ਇਕ ਬੰਦੂਕਧਾਰੀ ਅੱਤਵਾਦੀ ਸਮੂਹ ਦੀ ਮਦਦ ਕਰਨ ਦਾ ਦੋਸ਼ ਹੈ। ਕਿਲਿਕ ਜੇਲ ਤੋਂ ਵੀਡੀਓ ਲਿੰਕ ਜ਼ਰੀਏ ਅਦਾਲਤ 'ਚ ਪੇਸ਼ ਹੋਏ।


Related News