ਮਾਲਦੀਵ ਨੂੰ ''ਟਕਰਾਅ'' ਦਾ ਮੁੱਦਾ ਨਹੀਂ ਬਣਾਉਣਾ ਚਾਹੁੰਦਾ ਚੀਨ

02/09/2018 3:55:00 PM

ਬੀਜਿੰਗ (ਭਾਸ਼ਾ)— ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮਾਲਦੀਵ ਵਿਚ ਜਾਰੀ ਸਿਆਸੀ-ਉਥਲ ਪੁਥਲ ਦੇ ਹੱਲ ਲਈ ਭਾਰਤ ਨਾਲ ਸੰਪਰਕ ਵਿਚ ਹੈ। ਉਹ ਨਹੀਂ ਚਾਹੁੰਦਾ ਕਿ ਇਹ ਮਾਮਲਾ ਇਕ ਹੋਰ 'ਟਕਰਾਅ' ਦਾ ਮੁੱਦਾ ਬਣੇ। ਭਾਰਤ ਦੇ ਵਿਸ਼ੇਸ਼ ਬਲਾਂ ਦੀ ਤੈਨਾਤੀ ਦੀ ਤਿਆਰੀ ਨਾਲ ਸੰਬੰਧਿਤ ਖਬਰਾਂ ਵਿਚਕਾਰ ਚੀਨ ਦੇ ਅਧਿਕਾਰਿਕ ਸੂਤਰਾਂ ਨੇ ਕਿਹਾ ਕਿ ਬੀਜਿੰਗ ਇਸ ਗੱਲ 'ਤੇ ਸਥਿਰ ਹੈ ਕਿ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਬਾਹਰੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸੂਤਰਾਂ ਮੁਤਾਬਕ ਡੋਕਲਾਮ ਵਿਚ ਭਾਰਤ ਅਤੇ ਚੀਨ ਵਿਚਕਾਰ ਗਤੀਰੋਧ ਅਤੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨੀ ਅੱਤਵਾਦੀ ਮਸੂਦ ਅਜਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਵਿਚ ਬੀਜਿੰਗ ਵੱਲੋਂ ਰੁਕਾਵਟ ਬਨਣ ਨਾਲ ਹਾਲ ਹੀ ਵਿਚ ਦੋ-ਪੱਖੀ ਸੰਬੰਧ ਪ੍ਰਭਾਵਿਤ ਹੋਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਗੇਂਗ ਸ਼ੁਆਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਅੱਜ ਭਾਵ ਸ਼ੁੱਕਰਵਾਰ ਨੂੰ ਹੋਈ ਗੱਲਬਾਤ ਸਮੇਤ ਮਾਲਦੀਵ ਨਾਲ ਸੰਬੰਧਿਤ ਕਈ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਮਾਲਦੀਵ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ।


Related News