ਇਜ਼ਰਾਇਲ ''ਚ ਕੋਰੋਨਾ ਦੇ 1,615 ਨਵੇਂ ਮਾਮਲੇ, ਕੁੱਲ 74,430 ਲੋਕ ਹੋਏ ਸ਼ਿਕਾਰI
Tuesday, Aug 04, 2020 - 02:33 PM (IST)

ਯੇਰੂਸ਼ਲਮ- ਇਜ਼ਰਾਇਲ ਵਿਚ ਕੋਰੋਨਾ ਵਾਇਰਸ ਦੇ 1,615 ਨਵੇਂ ਮਾਮਲੇ ਆਏ ਹਨ ਜਿਸ ਕਾਰਨ ਕੁੱਲ ਮਾਮਲੇ 74,430 ਹੋ ਗਈ ਹੈ। ਇਜ਼ਰਾਇਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਦੌਰਾਨ 10 ਹੋਰ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 546 ਹੋ ਗਈ ਹੈ ਜਦਕਿ ਇਸ ਦੌਰਾਨ 1,894 ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਬਾਅਦ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 47,571 ਹੋ ਗਈ ਹੈ।
ਇਜ਼ਰਾਇਲ ਵਿਚ ਕੋਰੋਨਾ ਦੇ 23,313 ਕਿਰਿਆਸ਼ੀਲ ਮਾਮਲੇ ਹਨ। ਇਸ ਤੋਂ ਪਹਿਲਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਵਿਚ ਕੋਰੋਨਾ ਦੇ ਵਧਦੇ ਪ੍ਰਕੋਪ 'ਤੇ ਚਰਚਾ ਕਰਨ ਲਈ ਇਕ ਕੈਬਨਿਟ ਬੈਠਕ ਬੁਲਾਈ। ਇਸ ਬੈਠਕ ਵਿਚ ਲੋਕਾਂ ਨੂੰ ਵਾਇਰਸ ਪੀੜਤਾਂ ਦੇ ਸੰਪਰਕ ਵਿਚ ਆਉਣ ਤੋਂ ਰੋਕਣ ਸਬੰਧੀ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਦੇ ਹੋਰ ਪਹਿਲੂਆਂ 'ਤੇ ਚਰਚਾ ਹੋਈ।