ਇਜ਼ਰਾਇਲੀ ਫ਼ੌਜ ਹੱਥੋਂ ਹੋਈ ਆਪਣੇ ਦੇਸ਼ ਦੇ ਹੀ ਬੰਧਕਾਂ ਦੀ ਮੌਤ, ਗਾਜ਼ਾ 'ਤੇ ਹਮਲੇ ਦੌਰਾਨ ਹੋਈ ਭੁੱਲ

Saturday, Dec 16, 2023 - 01:43 AM (IST)

ਇਜ਼ਰਾਇਲੀ ਫ਼ੌਜ ਹੱਥੋਂ ਹੋਈ ਆਪਣੇ ਦੇਸ਼ ਦੇ ਹੀ ਬੰਧਕਾਂ ਦੀ ਮੌਤ, ਗਾਜ਼ਾ 'ਤੇ ਹਮਲੇ ਦੌਰਾਨ ਹੋਈ ਭੁੱਲ

ਇੰਟਰਨੈਸ਼ਨਲ ਡੈਸਕ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਜ਼ਰਾਈਲ ਵੱਲੋਂ ਗਾਜ਼ਾ 'ਤੇ ਧੜਾਧੜ ਹਮਲੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਹੁਣ ਇਜ਼ਰਾਈਲੀ ਫ਼ੌਜ ਵੱਲੋਂ ਗ਼ਲਤੀ ਨਾਲ ਆਪਣੇ ਹੀ ਬੰਧਕਾਂ ਦੀ ਜਾਨ ਲੈ ਲਈ ਗਈ ਹੈ। ਫ਼ੌਜ ਵੱਲੋਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਨਾਭਾ ਜੇਲ੍ਹ ਬ੍ਰੇਕ ਕਾਂਡ: ਜੇਲ੍ਹ ਅਧਿਕਾਰੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ

ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਗਾਜ਼ਾ ਦੇ ਸ਼ੇਜ਼ਈਆ ਵਿਚ ਇਜ਼ਰਾਈਲੀ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਹਮਲੇ ਦੌਰਾਨ ਇਜ਼ਰਾਈਲੀ ਫ਼ੌਜ ਨੇ ਗਲਤੀ ਨਾਲ 3 ਇਜ਼ਰਾਈਲੀ ਬੰਧਕਾਂ ਨੂੰ ਮਾਰ ਦਿੱਤਾ। ਇਜ਼ਰਾਈਲੀ ਫ਼ੌਜ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਸਾਲ 2024 ਦੀਆਂ ਛੁੱਟੀਆਂ ਦਾ ਐਲਾਨ, ਪੜ੍ਹੋ ਮਹੀਨਾਵਾਰ ਸੂਚੀ

ਇਜ਼ਰਾਈਲੀ ਫ਼ੌਜ ਦੇ ਬੁਲਾਰੇ ਹਗਾਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਇਕ ਦੁੱਖਦਾਈ ਘਟਨਾ ਹੈ। IDF ਇਸ ਦੀ ਜ਼ਿੰਮੇਵਾਰੀ ਲੈਂਦਾ ਹੈ। ਹਗਾਰੀ ਨੇ ਕਿਹਾ ਕਿ ਇਹ ਉਹੀ ਇਲਾਕਾ ਹੈ ਜਿੱਥੇ ਫ਼ੌਜੀਆਂ ਨੇ ਆਤਮਘਾਤੀ ਹਮਲਾਵਰਾਂ ਸਮੇਤ ਕਈ ਅੱਤਵਾਦੀਆਂ ਦਾ ਸਾਹਮਣਾ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News