ਕੋਰੋਨਾ ਕਾਲ ਦੌਰਾਨ ਸਕੂਲ ਖੋਲ੍ਹਣ ਤੋਂ ਪਹਿਲਾਂ ਕੈਨੇਡਾ ਨੂੰ ਲੈਣਾ ਚਾਹੀਦਾ ਇਜ਼ਰਾਇਲ ਤੋਂ ਸਬਕ

Saturday, Aug 15, 2020 - 01:28 PM (IST)

ਕੋਰੋਨਾ ਕਾਲ ਦੌਰਾਨ ਸਕੂਲ ਖੋਲ੍ਹਣ ਤੋਂ ਪਹਿਲਾਂ ਕੈਨੇਡਾ ਨੂੰ ਲੈਣਾ ਚਾਹੀਦਾ ਇਜ਼ਰਾਇਲ ਤੋਂ ਸਬਕ

ਟੋਰਾਂਟੋ- ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਲੋਕ ਸੋਚ-ਵਿਚਾਰ ਕਰ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ ਕਿਉਂਕਿ ਸਤੰਬਰ ਵਿਚ ਸਕੂਲ ਖੋਲ੍ਹੇ ਜਾਣ ਦਾ ਵਿਚਾਰ ਬਣ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਜ਼ਰਾਇਲ ਦੀ ਗਲਤੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਅਜੇ ਸਕੂਲ ਖੋਲ੍ਹਣ ਦਾ ਵਿਚਾਰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚਿਆਂ ਲਈ ਖਤਰਾ ਹੋਰ ਵੱਧ ਜਾਵੇਗਾ। ਅਲਬਰਟਾ ਯੂਨੀਵਰਸਿਟੀ ਵਿਚ ਇਨਫੈਕਸ਼ਨ ਦੀਆਂ ਬੀਮਾਰੀਆਂ ਦੀ ਮਾਹਿਰ ਡਾ. ਲਾਈਨੋਰਾ ਸੈਸ਼ਿੰਗਰ ਨੇ ਕਿਹਾ ਕੈਨੇਡਾ ਨੂੰ ਇਜ਼ਰਾਇਲ ਦੀ ਅਸਫਲਤਾ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ। 


ਮਾਹਿਰਾਂ ਦੀ ਸਲਾਹ ਹੈ ਕਿ ਕੈਨੇਡਾ ਨੂੰ ਓਵਰ ਕਾਨਫੀਡੈਂਟ ਹੋ ਕੇ ਸਕੂਲ ਖੋਲ੍ਹਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਜ਼ਰਾਇਲ ਨੇ ਜਦ 17 ਮਈ ਨੂੰ ਸਕੂਲ ਖੋਲ੍ਹੇ ਸਨ ਤਾਂ ਉਸ ਨੂੰ ਵੀ ਲੱਗਦਾ ਸੀ ਕਿ ਸਥਿਤੀ ਕੰਟਰੋਲ ਵਿਚ ਹੈ। ਪਰ ਇਸ ਮਗਰੋਂ ਸਥਿਤੀ ਵਿਗੜ ਗਈ ਤੇ ਕਈ ਸਕੂਲਾਂ ਨੂੰ ਜਲਦੀ ਹੀ ਬੰਦ ਕਰਨਾ ਪਿਆ। ਇਜ਼ਰਾਇਲ ਤੇ ਦੁਨੀਆ ਭਰ ਦੇ ਮਾਹਿਰਾਂ ਨੇ ਮੰਨਿਆ ਹੈ ਕਿ ਓਵਰ ਕਾਨਫੀਡੈਂਸ, ਰੋਕਥਾਮ ਉਪਾਵਾਂ ਦੀ ਕਮੀ, ਮਾਸਕ ਤੇ ਸਮਾਜਕ ਦੂਰੀ ਦਾ ਖਿਆਲ ਨਾ ਰੱਖਣਾ ਤੇ ਬੰਦ ਕਮਰਿਆਂ ਵਿਚ ਇਕੱਠੇ ਹੋਣ ਨਾਲ ਸਥਿਤੀ ਬੇਹੱਦ ਖਰਾਬ ਹੋ ਜਾਂਦੀ ਹੈ।

 ਇਜ਼ਰਾਇਲ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਸਲਾਹ ਦੇਣ ਵਾਲੀ ਟੀਮ ਦੀ ਮੈਂਬਰ ਐਲੀ ਵੈਕਸਮੈਨ ਨੇ ਕਿਹਾ ਕਿ ਸਾਡੀ ਵੱਡੀ ਅਸਫਲਤਾ ਤੋਂ ਹੋਰ ਦੇਸ਼ਾਂ ਨੂੰ ਸਬਕ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ 4 ਗਰੇਡ ਤੇ ਇਸ ਤੋਂ ਵੱਡੀ ਕਲਾਸ ਦੇ ਬੱਚਿਆਂ ਲਈ ਮਾਸਕ ਲਾਉਣਾ, ਸਮਾਜਿਕ ਦੂਰੀ ਰੱਖਣਾ, ਖਿੜਕੀਆਂ ਖੋਲ੍ਹ ਕੇ ਕਮਰਿਆਂ ਵਿਚ ਬੈਠਣਾ, ਵਾਰ-ਵਾਰ ਹੱਥ ਧੋਣੇ, ਇਹ ਸਭ ਪ੍ਰਬੰਧ ਕੀਤੇ ਗਏ ਸਨ ਪਰ ਜਦ ਗਰਮ ਹਵਾਵਾਂ ਚੱਲੀਆਂ ਤਾਂ ਗਰਮੀ ਤੋਂ ਬਚਣ ਲਈ ਸਰਕਾਰ ਨੇ ਹੁਕਮ ਦਿੱਤਾ ਕਿ ਲੋਕ ਖਿੜਕੀਆਂ ਬੰਦ ਕਰਕੇ ਏ. ਸੀ. ਚਲਾ ਸਕਦੇ ਹਨ ਤੇ ਮਾਸਕ ਪਾਉਣ ਤੋਂ ਵੀ ਛੋਟ ਮਿਲ ਗਈ ਤੇ ਫਿਰ ਕੋਰੋਨਾ ਵਾਇਰਸ ਫੈਲ ਗਿਆ। ਇਜ਼ਰਾਇਲ ਨੂੰ ਜੂਨ ਤੋਂ ਪਹਿਲਾਂ-ਪਹਿਲਾਂ 240 ਸਕੂਲਾਂ ਨੂੰ ਬੰਦ ਕਰਨਾ ਪਿਆ। 22 ਹਜ਼ਾਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਤੇ 2000 ਲੋਕ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ। ਕੈਨੇਡਾ ਵੀ ਸੋਚ ਰਿਹਾ ਹੈ ਕਿ ਉਹ ਅਜਿਹੇ ਉਪਾਵਾਂ ਨਾਲ ਸਕੂਲ ਖੋਲ੍ਹੇਗਾ ਤੇ ਸਭ ਸੁਰੱਖਿਅਤ ਹੀ ਰਹਿਣਗੇ। 


author

Lalita Mam

Content Editor

Related News