ਅਮਰੀਕਾ ਤੋਂ ਬਦਲਾ ਲੈਣਾ ਚਾਹੁੰਦੀ ਸੀ ਓਸਾਮਾ ਦੀ ਨੂੰਹ, ਮੋਸਾਦ ਨੇ ਕੀਤੀ ਢੇਰ

11/16/2020 12:14:20 PM

ਤੇਲ ਅਵੀਵ (ਬਿਊਰੋ): ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਨੇ ਇਕ ਵਾਰ ਫਿਰ ਇਹ ਸਾਬਤ ਕੀਤਾ ਹੈ ਆਖਿਰਕਾਰ ਉਸ ਦੀ ਗਿਣਤੀ ਕਿਉਂ ਵਿਸ਼ਵ ਦੀਆਂ ਸਭ ਤੋਂ ਖਤਨਰਾਕ ਖੁਫੀਆ ਏਜੰਸੀਆਂ ਵਿਚ ਕੀਤੀ ਜਾਂਦੀ ਹੈ। ਅਸਲ ਵਿਚ ਮੋਸਾਦ ਦੇ ਹਿੱਟ ਦਸਤੇ ਕਿਡੋਨ (Kidon) ਨੇ ਈਰਾਨ ਵਿਚ ਦਾਖਲ ਹੋ ਕੇ ਅਲਕਾਇਦਾ ਦੇ ਨੰਬਰ 2 ਮੁਖੀ ਅਬੂ ਮੁਹੰਮਦ ਅਲ-ਮਸਤਰੀ ਅਤੇ ਉਸ ਦੀ ਧੀ ਮਰਿਅਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਿਬਰੂ ਭਾਸ਼ਾ ਵਿਚ ਕਿਡੋਨ ਦਾ ਮਤਲਬ 'ਬਰਛੀ ਦੀ ਨੋਕ' ਹੁੰਦਾ ਹੈ। ਮਰਿਅਮ ਓਸਾਮਾ ਬਿਨ ਲਾਦੇਨ ਦੀ ਨੂੰਹ ਸੀ ਅਤੇ ਵਿਧਵਾ ਹੋ ਜਾਣ ਦੇ ਬਾਅਦ ਆਪਣੇ ਪਿਤਾ ਤੋਂ ਅਲਕਾਇਦਾ ਨੂੰ ਚਲਾਉਣ ਤੇ ਹਮਲਿਆਂ ਦੀ ਸਾਜਿਸ਼ ਰਚਣ ਦੀ ਟਰੇਨਿੰਗ ਲੈ ਰਹੀ ਸੀ। ਅੱਜ ਅਸੀਂ ਤੁਹਾਨੂੰ ਇਸ ਮਾਮਲੇ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ।

ਬ੍ਰਿਟਿਸ਼ ਅਖ਼ਬਾਰ ਡੇਲੀ ਮੇਲ ਦੇ ਮੁਤਾਬਕ, ਅਮਰੀਕਾ ਅਤੇ ਇਜ਼ਰਾਈਲ ਦੋਹਾਂ ਨੇ ਮਿਲ ਕੇ ਈਰਾਨ ਵਿਚ ਲੁਕੇ ਅਬੂ ਮੁਹੰਮਦ ਅਤੇ ਉਸ ਦੀ ਧੀ ਮਰਿਅਮ ਨੂੰ ਲੱਭ ਲਿਆ। ਇਸ ਦੇ ਬਾਅਦ ਮੋਸਾਦ ਦੇ ਹਿੱਟ ਦਸਤੇ ਨੇ ਆਪਣੇ ਦੁਸ਼ਮਣ ਦੇਸ਼ ਈਰਾਨ ਵਿਚ ਬੀਤੀ 7 ਅਗਸਤ ਨੂੰ ਇਕ ਇਤਿਹਾਸਿਕ ਖੁਫੀਆ ਮਿਸ਼ਨ ਨੂੰ ਅੰਜਾਮ ਦੇ ਕੇ ਪਿਤਾ-ਪੁੱਤਰੀ ਦਾ ਖਾਤਮਾ ਕਰ ਦਿੱਤਾ। ਮੋਸਾਦ ਨੇ ਇਸ ਮਿਸ਼ਨ ਨੂੰ ਅਜਿਹੇ ਸਮੇਂ 'ਤੇ ਅੰਜਾਮ ਦਿੱਤਾ ਜਦੋਂ ਅਮਰੀਕਾ ਦਾ ਟਰੰਪ ਪ੍ਰਸ਼ਾਸਨ ਤੇਹਰਾਨ 'ਤੇ ਦਬਾਅ ਵਧਾ ਰਿਹਾ ਸੀ।

ਪਿਤਾ-ਪੁੱਤਰੀ ਨੂੰ ਕੀਤਾ ਗਿਆ ਢੇਰ
ਅਮਰੀਕਾ ਦੇ ਚਾਰ ਵਰਤਮਾਨ ਅਤੇ ਸਾਬਕਾ ਅਧਿਕਾਰੀਆਂ ਨੇ ਦੱਸਿਆ ਕਿ ਅਬੂ ਮੁਹੰਮਦ ਨੂੰ ਗੁਪਤ ਰੂਪ ਨਾਲ ਤੇਹਰਾਨ ਵਿਚ ਉਸ ਦੀ ਧੀ ਦੇ ਨਾਲ ਢੇਰ ਕਰ ਦਿੱਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਅਮਰੀਕਾ ਨੇ ਇਜ਼ਰਾਈਲ ਨੂੰ ਇਸ ਦੀ ਸੂਚਨਾ ਦਿੱਤੀ ਸੀ ਕਿ ਉਹ ਕਿੱਥੇ ਅਲ-ਮਸਤਰੀ ਨੂੰ ਲੱਭ ਸਕਦੇ ਹਨ। ਇਸ਼ ਦੇ ਬਾਅਦ ਮੋਸਾਦ ਦੇ ਉੱਚ ਸਿਖਿਅਤ ਜਾਸੂਸਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਤਰ੍ਹਾਂ ਨਾਲ ਅਮਰੀਕਾ ਨੇ ਸਾਲ 1998 ਵਿਚ ਕੀਨੀਆ ਅਤੇ ਤੰਜਾਨੀਆ ਵਿਚ ਅਮਰੀਕੀ ਦੂਤਾਵਾਸਾਂ 'ਤੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਭਿਆਨਕ ਹਮਲੇ ਦਾ ਬਦਲਾ 22 ਸਾਲ ਬਾਅਦ ਪੂਰਾ ਕਰ ਲਿਆ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਦੋ ਹੋਰ ਸੂਬਿਆਂ ਨੂੰ ਐਲਾਨਿਆ ਰੈੱਡ ਜ਼ੋਨ

ਆਪਰੇਸ਼ਨ ਰੌਥ ਆਫ ਗੌਡ: ਜਦੋਂ ਮੋਸਾਦ ਨੇ ਚੁਣ-ਚੁਣ ਕੇ ਮਾਰੇ ਅੱਤਵਾਦੀ
5 ਸਤੰਬਰ, 1972 ਨੂੰ ਫਿਲਸਤੀਨ ਦੇ ਅੱਤਵਾਦੀਆਂ ਨੇ ਮਿਊਨਿਖ ਦੇ ਓਲੰਪਿਕ ਪਿੰਡ 'ਤੇ ਹਮਲਾ ਕੀਤਾ। ਉਹਨਾਂ ਦੇ ਨਿਸ਼ਾਨੇ 'ਤੇ ਇਜ਼ਰਾਈਲ ਦੀ ਓਲੰਪਿਕ ਟੀਮ ਸੀ। ਅੱਤਵਾਦੀਆਂ ਨੇ ਇਜ਼ਰਾਇਲ ਦੀ ਓਲੰਪਿਕ ਟੀਮ ਦੇ 11 ਮੈਂਬਰਾਂ ਦਾ ਕਤਲ ਕਰ ਦਿੱਤਾ। ਇਸ ਘਟਨਾ ਦੇ ਪਿੱਛੇ ਫਿਲਸਤੀਨ ਦੇ 8 ਅੱਤਵਾਦੀਆਂ ਦਾ ਹੱਥ ਸੀ। ਉਹਨਾਂ ਤੋਂ ਬਦਲਾ ਲੈਣ ਦੇ ਲਈ ਇਜ਼ਰਾਈਲ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਗੋਲਡਾ ਮੀਰ ਨੇ ਇਕ ਆਪਰੇਸ਼ਨ ਨੂੰ ਮਨਜ਼ੂਰੀ ਦਿੱਤੀ। ਉਸ ਆਪਰੇਸ਼ਨ ਦਾ ਨਾਮ 'ਆਪਰੇਸ਼ਨ ਰੌਥ ਆਫ ਗੌਡ' ਸੀ। ਉਸ ਨੂੰ ਆਪਰੇਸ਼ਨ ਬਾਇਓਨੇਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਆਪਰੇਸ਼ਨ 20 ਸਾਲਾਂ ਤੋਂ ਵੱਧ ਸਮੇਂ ਤੱਕ ਚੱਲਿਆ, ਜਿਸ ਦੌਰਾਨ ਮੋਸਾਦ ਦੀ ਟੀਮ ਨੇ ਚੁਣ-ਚੁਣ ਕੇ ਅੱਤਵਾਦੀਆਂ ਨੂੰ ਮਾਰਿਆ। 

PunjabKesari

ਅਲਕਾਇਦਾ ਦੇ ਇਕ ਭਿਆਨਕ ਹਮਲੇ ਵਿਚ 224 ਲੋਕ ਮਾਰੇ ਗਏ ਸਨ ਅਤੇ ਕਈ ਜਖਮੀ ਹੋ ਗਏ ਸਨ। ਅਬੂ ਮੁਹੰਮਦ ਨੂੰ ਇਸ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਸੀ। ਅਬੂ ਮੁਹੰਮਦ 'ਤੇ ਅਮਰੀਕਾ ਦੀ ਜਾਂਚ ਏਜੰਸੀ ਐੱਫ.ਬੀ.ਆਈ. ਨੇ ਇਕ ਕਰੋੜ ਡਾਲਰ ਦਾ ਇਨਾਮ ਘੋਸ਼ਿਤ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਅਲਕਾਇਦਾ ਮੁਖੀ ਬੀਤੀ 7 ਅਗਸਤ ਨੂੰ ਆਪਣੀ ਕਾਰ ਤੋਂ ਰਾਤ 9 ਵਜੇ ਜਾ ਰਿਹਾ ਸੀ। ਇਸ ਦੌਰਾਨ ਦੋ ਬੰਦੂਕਧਾਰੀਆਂ ਨੇ ਉਸ ਦੀ ਕਾਰ ਰੁਕਵਾਈ ਅਤੇ ਅਬੂ ਮੁਹੰਮਦ ਅਤੇ ਉਸ ਦੀ ਪੁੱਤਰੀ ਨੂੰ ਗੋਲੀ ਮਾਰ ਦਿੱਤੀ।

PunjabKesari

ਓਸਾਮਾ ਦੀ ਨੂੰਹ ਸੀ ਮਰਿਅਮ
ਮਰਿਅਮ ਦਾ ਵਿਆਹ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨਾਲ ਹੋਇਆ ਸੀ। ਹਮਜ਼ਾ ਪਹਿਲਾਂ ਹੀ ਮਾਰਿਆ ਜਾ ਚੁੱਕਾ ਹੈ।  ਮੋਸਾਦ ਦੇ ਹਮਲਾਵਰਾਂ ਨੇ ਸਾਈਲੈਂਸਰ ਲੱਗੀ ਬੰਦੂਕ ਦੀ ਵਰਤੋਂ ਕੀਤੀ, ਜਿਸ ਨਾਲ ਕਿਸੇ ਨੂੰ ਹਮਲੇ ਬਾਰੇ ਜਾਣਕਾਰੀ ਨਹੀਂ ਹੋਈ। ਅਬੂ ਮੁਹੰਮਦ ਦੀ ਮੌਤ ਨਾਲ ਅਮਰੀਕਾ 'ਤੇ ਹਮਲਾ ਕਰਨ ਵਾਲੇ ਅਲਕਾਇਦਾ ਨੂੰ ਕਰਾਰਾ ਝਟਕਾ ਲੱਗਾ ਹੈ। ਇਹੀ ਨਹੀਂ ਅਲਕਾਇਦਾ ਦੇ ਨੇਤਾ ਅਯਮਾਨ ਅਲ-ਜਵਾਹਿਰੀ ਦੀ ਮੌਤ ਸੰਬੰਧੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ।


Vandana

Content Editor

Related News