ਈਰਾਨੀ ਹਥਿਆਰਾਂ ਦੇ ਕਾਫਲੇ ''ਤੇ ਇਜ਼ਰਾਈਲ ਦਾ ਹਵਾਈ ਹਮਲਾ
Tuesday, Oct 10, 2023 - 12:33 PM (IST)
ਯੇਰੁਸ਼ਲਮ- ਹਮਾਸ ਅਤੇ ਇਜ਼ਰਾਈਲ ਵਿਚਾਲੇ ਮੰਗਲਵਾਰ ਨੂੰ ਚੌਥੇ ਦਿਨ ਵੀ ਜੰਗ ਜਾਰੀ ਰਹੀ, ਜਿਸ 'ਚ ਦੋਵਾਂ ਪਾਸਿਆਂ ਤੋਂ ਮਰਨ ਵਾਲਿਆਂ ਦੀ ਗਿਣਤੀ 1,600 ਦੇ ਕਰੀਬ ਹੋ ਗਈ ਹੈ, ਜਦੋਂ ਕਿ ਭਿਆਨਕ ਹਿੰਸਾ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਜ਼ਖਮੀ ਅਤੇ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਉਥੇ ਹੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿ ਈਰਾਨੀ ਹਥਿਆਰਾਂ ਦੇ ਕਾਫਲੇ 'ਤੇ ਇਜ਼ਰਾਇਲੀ ਹਵਾਈ ਹਮਲਾ ਕੀਤਾ ਗਿਆ ਹੈ। ਇਜ਼ਰਾਈਲੀ ਬਲਾਂ ਨੇ ਅਲ-ਕਾਇਮ/ਬੁਕਮਾਲ ਵਿੱਚ ਇਰਾਕ ਤੋਂ ਸੀਰੀਆ ਜਾ ਰਹੇ ਇੱਕ ਈਰਾਨੀ ਹਥਿਆਰਾਂ ਦੇ ਕਾਫਲੇ 'ਤੇ ਹਮਲਾ ਕੀਤਾ ਹੈ।
ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਟਕਰਾਅ ਵਧਣ 'ਤੇ ਬੋਲੇ ਕਰਾਊਨ ਪ੍ਰਿੰਸ, ਫਲਸਤੀਨੀਆਂ ਨਾਲ ਖੜ੍ਹਾ ਹੈ ਸਾਊਦੀ ਅਰਬ
ਇਹ ਰਿਪੋਰਟ ਸੱਚ ਹੈ ਜਾਂ ਨਹੀਂ ਫਿਲਹਾਲ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੰਗਲਵਾਰ ਤੜਕੇ ਈਰਾਨੀ ਹਥਿਆਰਾਂ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ ਹੈ। ਅਮਰੀਕਾ ਦੇ ਇਕ ਚੋਟੀ ਦੇ ਫੌਜੀ ਅਧਿਕਾਰੀ ਚਾਰਲਸ ਕਿਊ ਬ੍ਰਾਊਨ ਨੇ ਈਰਾਨ ਨੂੰ ਅਪੀਲ ਕੀਤੀ ਕਿ ਉਹ ਇਜ਼ਰਾਈਲ ਦੇ ਸੰਕਟ ਵਿਚ ਸ਼ਾਮਲ ਨਾ ਹੋਵੇ। ਬ੍ਰਾਊਨ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਟਕਰਾਅ ਵਧੇ। ਅਮਰੀਕੀ ਰਾਸ਼ਟਰੀ ਸੁਰੱਖਿਆ ਦੇ ਬੁਲਾਰੇ ਜੌਨ ਕਿਰਬੀ ਨੇ ਸੋਮਵਾਰ ਦੇਰ ਰਾਤ ਕਿਹਾ ਕਿ "ਈਰਾਨ ਦੀ ਸਿੱਧੀ ਸ਼ਮੂਲੀਅਤ ਦਾ ਸੁਝਾਅ ਦੇਣ ਵਾਲੀ ਕੋਈ ਖੁਫੀਆ ਜਾਣਕਾਰੀ ਨਹੀਂ ਹੈ।"
ਇਹ ਵੀ ਪੜ੍ਹੋ: ਈ.ਯੂ. ਨੇ ਹਮਾਸ ਦੇ ਹਮਲੇ ਮਗਰੋਂ ਫਲਸਤੀਨ ਲਈ ਸਾਰੇ ਭੁਗਤਾਨ ਮੁਅੱਤਲ ਕੀਤੇ ਜਾਣ ਦੇ ਐਲਾਨ ਨੂੰ ਪਲਟਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।