ਭੂਚਾਲ ਨੇ ਮਚਾਇਆ ਕਹਿਰ! ਮਰਨ ਵਾਲਿਆਂ ਦੀ ਗਿਣਤੀ 1400 ਤੋਂ ਪਾਰ
Tuesday, Sep 02, 2025 - 04:10 PM (IST)

ਕਾਬੁਲ- ਪੂਰਬੀ ਅਫਗਾਨਿਸਤਾਨ 'ਚ ਐਤਵਾਰ ਰਾਤ ਆਏ ਭਿਆਨਕ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 1400 ਤੋਂ ਪਾਰ ਹੋ ਗਈ ਹੈ। ਇਸ ਕੁਦਰਤੀ ਆਫ਼ਤ 'ਚ 3,251 ਜ਼ਖਮੀ ਹੋਏ ਹਨ। ਅਫਗਾਨ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਚਨਾ ਅਤੇ ਪ੍ਰਕਾਸ਼ਨ ਮੁਖੀ ਜੁਮਾ ਖਾਨ ਨਾਈਲ ਨੇ ਸ਼ਿਨਹੂਆ ਨੂੰ ਦੱਸਿਆ ਕਿ ਭੂਚਾਲ 'ਚ ਮੁੱਖ ਰੂਪ ਨਾਲ ਕੁਨਾਰ ਪ੍ਰਾਂਤ 'ਚ 8,000 ਤੋਂ ਵੱਧ ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਤਬਾਹ ਹੋ ਗਏ ਹਨ।
ਇਹ ਵੀ ਪੜ੍ਹੋ : ਮਹਿੰਗਾ ਪਿਆ ਰੀਲ ਦਾ ਚਸਕਾ, ਦੂਜੀ ਪਤਨੀ ਨਾਲ ਫੜਿਆ ਗਿਆ 8 ਸਾਲ ਤੋਂ 'ਲਾਪਤਾ' ਪਤੀ
ਅਜੇ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ ਗਏ ਹਨ ਅਤੇ ਰਾਹਤ ਤੇ ਬਚਾਅ ਦਲ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ਇਹ ਭੂਚਾਲ ਐਤਵਾਰ ਰਾਤ 11.47 ਵਜੇ ਅਫ਼ਾਨਿਸਤਾਨ ਦੇ ਪੂਰਬੀ ਹਿੱਸੇ 'ਚ ਆਇਆ ਸੀ, ਜਿਸ ਦਾ ਕੇਂਦਰ ਨਾਂਗਰਹਾਰ ਪ੍ਰਾਂਤ ਦੀ ਰਾਜਧਾਨੀ ਜਲਾਲਾਬਾਦ ਤੋਂ 27 ਕਿਲੋਮੀਟਰ ਉੱਤਰ-ਪੂਰਬ 'ਚ ਸਤ੍ਹਾ ਤੋਂ 8 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8