ਹੋਰ ਮਜ਼ਬੂਤ ਹੋਵੇਗਾ ਭਾਰਤ ਤੇ ਇਜ਼ਰਾਈਲ ਦਾ ਰਿਸ਼ਤਾ ! ਦੁਵੱਲੇ ਨਿਵੇਸ਼ ਸਮਝੌਤੇ ''ਤੇ ਹੋਏ ਹਸਤਾਖ਼ਰ
Tuesday, Sep 09, 2025 - 10:03 AM (IST)

ਨਵੀਂ ਦਿੱਲੀ- ਭਾਰਤ ਤੇ ਇਜ਼ਰਾਈਲ ਨੇ ਇਕ ਦੁਵੱਲੇ ਨਿਵੇਸ਼ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਨੂੰ ਵਧਾਉਣ ’ਚ ਮਦਦ ਮਿਲੇਗੀ। ਵਿੱਤ ਮੰਤਰਾਲਾ ਨੇ ਸੋਮਵਾਰ ‘ਐਕਸ’ ’ਤੇ ਪੋਸਟ ਕੀਤਾ ਕਿ ਦੋਹਾਂ ਦੇਸ਼ਾਂ ਨੇ ਨਵੀਂ ਦਿੱਲੀ ’ਚ ਇਸ ਸਮਝੌਤੇ ’ਤੇ ਹਸਤਾਖਰ ਕੀਤੇ। ਭਾਰਤ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਇਜ਼ਰਾਈਲ ਵੱਲੋਂ ਉਨ੍ਹਾਂ ਦੇ ਹਮਰੁਤਬਾ ਬੇਜ਼ਲੇਲ ਸਮੋਟਰਿਚ ਨੇ ਹਸਤਾਖਰ ਕੀਤੇ।
ਸਮੋਟਰਿਚ ਭਾਰਤ ਦੇ 3 ਦਿਨਾਂ ਦੌਰੇ ’ਤੇ ਹਨ। ਉਹ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟੜ ਨਾਲ ਵੀ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ- ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ 'ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
👉 The Government of India and Government of the State of Israel sign Bilateral Investment Agreement #BIT in New Delhi, today
— Ministry of Finance (@FinMinIndia) September 8, 2025
👉 Union Minister for Finance and Corporate Affairs Smt. @nsitharaman and Finance Minister of Israel H.E. Mr. Bezalel Smotrich sign the #BIT… pic.twitter.com/uzKQplWj6H
ਉਨ੍ਹਾਂ ਦੀ ਭਾਰਤ ਫੇਰੀ ਦਾ ਮੰਤਵ ਦੁਵੱਲੀਆਂ ਮੀਟਿੰਗਾਂ ਰਾਹੀਂ ਭਾਰਤ ਨਾਲ ਇਜ਼ਰਾਈਲ ਦੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਤੇ ਦੁਵੱਲੇ ਨਿਵੇਸ਼ ਸਮਝੌਤੇ ਅਤੇ ਮੁਕਤ ਵਪਾਰ ਸਮਝੌਤੇ ਸਮੇਤ ਕੁਝ ਵੱਡੇ ਸਮਝੌਤਿਆਂ ਲਈ ਇਕ ਸਾਂਝਾ ਆਧਾਰ ਤਿਆਰ ਕਰਨਾ ਹੈ।
ਸਮਝੌਤਾ ਦੋਵਾਂ ਦੇਸ਼ਾਂ ਦੇ ਨਿਵੇਸ਼ਕਾਂ ਲਈ ਢੁਕਵੀਂ ਸੁਰੱਖਿਆ ਯਕੀਨੀ ਬਣਾਏਗਾ। ਇਹ ਸਾਲਸੀ ਰਾਹੀਂ ਵਿਵਾਦ ਨਿਪਟਾਰੇ ਲਈ ਇਕ ਆਜ਼ਾਦ ਮੰਚ ਵੀ ਪ੍ਰਦਾਨ ਕਰੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e