ਇਜ਼ਰਾਇਲੀ ਸੰਸਦ ਨੂੰ ਭੰਗ ਕਰਨ ਵਾਲਾ ਕਾਨੂੰਨ ਪਾਸ, ਸਾਲ ‘ਚ ਤੀਜੀ ਵਾਰ ਹੋਣਗੀਆਂ ਚੋਣਾਂ

12/12/2019 2:10:17 PM

ਤੇਲ ਅਵੀਵ— ਇਜ਼ਰਾਇਲ ਦੀ ਸੰਸਦ ਨੂੰ ਭੰਗ ਕਰਨ ਅਤੇ ਦੂਜੀ ਤੇ ਤੀਜੀ ਵਾਰ 'ਚ ਆਮ ਚੋਣਾਂ ਕਰਾਉਣ ਸਬੰਧੀ ਇਕ ਬਿੱਲ ਵੀਰਵਾਰ ਨੂੰ ਪਾਸ ਕਰ ਦਿੱਤਾ ਗਿਆ। ਇਜ਼ਰਾਇਲ 'ਚ ਇਸੇ ਸਾਲ ਅਪ੍ਰੈਲ 'ਚ ਹੋਈਆਂ ਚੋਣਾਂ 'ਚ ਨੇਤਨਾਯਾਹੂ ਦੀ ਲਿਕੁਡ ਪਾਰਟੀ ਗਠਜੋੜ ਸਰਕਾਰ ਬਣਾਉਣ 'ਚ ਅਸਫਲ ਰਹੀ ਸੀ, ਜਿਸ ਕਾਰਨ ਸਤੰਬਰ 'ਚ ਫਿਰ ਤੋਂ ਚੋਣਾਂ ਆਯੋਜਤ ਕੀਤੀਆਂ ਗਈਆਂ। ਦੂਜੀ ਵਾਰ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕੀ, ਜਿਸ ਕਾਰਨ ਇਜ਼ਰਾਇਲ 'ਚ ਹੁਣ ਇਕ ਸਾਲ ਦੇ ਸਮੇਂ ਦੌਰਾਨ ਤੀਜੀ ਵਾਰ ਫਿਰ ਚੋਣਾਂ ਹੋਣਗੀਆਂ।

ਬਲੂ ਐਂਡ ਵ੍ਹਾਈਟ ਪਾਰਟੀ ਦੇ ਯਾਇਰ ਲੈਪਿਡ ਦਾ ਕਹਿਣਾ ਹੈ ਕਿ ਦੇਸ਼ 'ਚ ਇਕ ਸਾਲ ਤੀਜੀ ਵਾਰ ਚੋਣਾਂ ਹੋਣੀਆਂ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਟੀ.ਵੀ. ਤੋਂ ਦੂਰ ਰੱਖਣ ਕਿਉਂਕਿ ਇਕ ਵਾਰ ਫਿਰ ਹਿੰਸਾ ਤੇ ਗਲਤ ਸ਼ਬਦਾਂ ਦੇ ਪ੍ਰਚਾਰ ਵਾਲੀਆਂ ਖਬਰਾਂ ਆਉਣ ਵਾਲੀਆਂ ਹਨ, ਜੋ ਬੱਚਿਆਂ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਉਨ੍ਹਾਂ ਨੇਤਨਯਾਹੂ ਨੂੰ ਰਿਸ਼ਵਤਖੋਰ ਦੱਸਦਿਆਂ ਕਿਹਾ ਕਿ ਇਕ ਵਾਰ ਫਿਰ ਰਿਸ਼ਵਤ ਤੇ ਧੋਖੇ ਵਾਲੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਵਾਰ-ਵਾਰ ਚੋਣਾਂ ਕਾਰਨ ਦੇਸ਼ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਹਾਲਾਂਕਿ ਪਾਰਟੀਆਂ ਵਲੋਂ ਕਿਹਾ ਗਿਆ ਹੈ ਕਿ ਇਸ ਵਾਰ ਉਹ ਚੋਣ ਪ੍ਰਚਾਰ ਦੌਰਾਨ ਪੈਸੇ ਦੀ ਵਰਤੋਂ ਬਹੁਤ ਸੀਮਤ ਰੂਪ 'ਚ ਕਰਨਗੇ।


Related News