‘ਅਸੀਂ ਨਾ ਤਾਂ ਭੁੱਲਾਂਗੇ ਤੇ ਨਾ ਹੀ ਮਾਫ ਕਰਾਂਗੇ’; ਇਜ਼ਰਾਈਲ ਨੇ ਵਿਸ਼ੇਸ਼ ਟੀ-ਸ਼ਰਟਾਂ ਪਹਿਨਾ ਕੇ ਫਿਲਸਤੀਨੀਆਂ ਨੂੰ ਕੀਤਾ ਰਿਹਾਅ

Sunday, Feb 16, 2025 - 02:11 PM (IST)

‘ਅਸੀਂ ਨਾ ਤਾਂ ਭੁੱਲਾਂਗੇ ਤੇ ਨਾ ਹੀ ਮਾਫ ਕਰਾਂਗੇ’; ਇਜ਼ਰਾਈਲ ਨੇ ਵਿਸ਼ੇਸ਼ ਟੀ-ਸ਼ਰਟਾਂ ਪਹਿਨਾ ਕੇ ਫਿਲਸਤੀਨੀਆਂ ਨੂੰ ਕੀਤਾ ਰਿਹਾਅ

ਤੇਲ ਅਵੀਵ (ਇੰਟ.) : ਹਮਾਸ ਦੀ ਕੈਦ ਤੋਂ ਇਜ਼ਰਾਈਲੀ ਬੰਦੀਆਂ ਦੀ ਰਿਹਾਈ ਤੋਂ ਬਾਅਦ ਇਜ਼ਰਾਈਲ ਨੇ ਵੀ ਸ਼ਨੀਵਾਰ ਨੂੰ 369 ਫਿਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਕੈਦੀਆਂ ਨੂੰ ਇਕ ਵਿਸ਼ੇਸ਼ ਟੀ-ਸ਼ਰਟ ਪਹਿਨਾਉਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਇਸ ’ਤੇ ਲਿਖਿਆ ਹੈ, ‘ਅਸੀਂ ਨਾ ਤਾਂ ਭੁੱਲਾਂਗੇ ਅਤੇ ਨਾ ਹੀ ਮੁਆਫ਼ ਕਰਾਂਗੇ’। ਦਰਅਸਲ ਹਮਾਸ ਹਰ ਵਾਰ ਇਜ਼ਰਾਈਲੀ ਬੰਦੀਆਂ ਦੀ ਰਿਹਾਈ ਤੋਂ ਪਹਿਲਾਂ ਇਕ ਸਮਾਗਮ ਦਾ ਆਯੋਜਨ ਕਰਦਾ ਹੈ। ਇਸ ’ਚ ਬੰਦੀਆਂ ਨੂੰ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਹਮਾਸ ਦੀ ਪ੍ਰਸ਼ੰਸਾ ਕਰਵਾਈ ਜਾਂਦੀ ਹੈ। ਇਸ ਸਮਾਗਮ ’ਚ ਹਜ਼ਾਰਾਂ ਫਿਲਸਤੀਨੀ ਇਕੱਠੇ ਹੁੰਦੇ ਹਨ। ਇਜ਼ਰਾਈਲ ਇਸ ਗੱਲ ਤੋਂ ਨਾਰਾਜ਼ ਹੈ।

ਇਹ ਵੀ ਪੜ੍ਹੋ: ਖੁਸ਼ਖਬਰੀ! ਹੁਣ ਦੁਬਈ ਜਾਣਾ ਹੋਇਆ ਆਸਾਨ, UAE ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ

ਸ਼ਵੀਵਾਰ ਨੂੰ ਵੀ ਹਮਾਸ ਨੇ 3 ਇਜ਼ਰਾਈਲੀ ਬੰਦੀਆਂ ਨੂੰ ਰਿਹਾਅ ਕੀਤਾ ਅਤੇ ਇਕ ਸਮਾਗਮ ਦਾ ਆਯੋਜਨ ਕੀਤਾ। ਜੰਗਬੰਦੀ ਸਮਝੌਤੇ ਤਹਿਤ ਇਨ੍ਹਾਂ ਤਿੰਨਾਂ ਬੰਦੀਆਂ ਨੂੰ ਗਾਜ਼ਾ ਦੇ ਖਾਨ ਯੂਨਿਸ ਖੇਤਰ ’ਚ ਸਵੇਰੇ 10 ਵਜੇ (ਇਜ਼ਰਾਈਲੀ ਸਮੇਂ ਅਨੁਸਾਰ) ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਜ਼ਰਾਈਲੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਉਥੇ ਹੀ ਇਜ਼ਰਾਈਲ ਵੱਲੋਂ ਰਿਹਾਅ ਕੀਤੇ ਜਾਣ ਵਾਲੇ 369 ਕੈਦੀਆਂ ਵਿੱਚੋਂ 36 ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ 333 ਨਜ਼ਰਬੰਦੀ ਹਨ, ਜਿਨ੍ਹਾਂ ਨੂੰ ਇਜ਼ਰਾਈਲ ਨੇ 7 ਅਕਤੂਬਰ 2023 ਦੇ ਹਮਲੇ ਤੋਂ ਬਾਅਦ ਗਾਜ਼ਾ ਪੱਟੀ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ: ਬੇਕਾਬੂ ਹੋ ਕੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, ਹਾਦਸੇ 'ਚ 12 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News