''''ਇਰਾਕ-ਸੀਰੀਆ ’ਚ ਹਮਲੇ ਜਾਇਜ਼ ਤਾਂ ਕਤਰ ’ਤੇ ਹਮਲਾ ਵੀ ਸਹੀ...'''', ਇਜ਼ਰਾਈਲ ਨੇ ਫਰਾਂਸ-ਬ੍ਰਿਟੇਨ ਨੂੰ ਪਾਈ ਝਾੜ
Sunday, Sep 14, 2025 - 11:35 AM (IST)

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਸ਼ੁੱਕਰਵਾਰ ਨੂੰ ਯੂ.ਐੱਨ. ਜਨਰਲ ਅਸੈਂਬਲੀ ’ਚ ਕਤਰ ਵਿਚ ਹਮਾਸ ਨੇਤਾਵਾਂ ’ਤੇ ਇਜ਼ਰਾਈਲੀ ਹਮਲੇ ਦਾ ਬਚਾਅ ਕੀਤਾ ਅਤੇ ਫਰਾਂਸ-ਬ੍ਰਿਟੇਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 2014 ਤੋਂ 2022 ਤਕ ਫਰਾਂਸ ਨੇ ਮਾਲੀ, ਚਾਡ, ਬੁਰਕਿਨਾ ਫਾਸੋ ਤੇ ਮਾਰਿਟਾਨੀਆ ’ਚ ਅੱਤਵਾਦੀਆਂ ’ਤੇ ਹਮਲੇ ਕੀਤੇ। ਬ੍ਰਿਟੇਨ ਨੇ ਇਰਾਕ ਤੇ ਸੀਰੀਆ ’ਚ ਆਈ.ਐੱਸ.ਆਈ.ਐੱਸ. ਖਿਲਾਫ ਏਅਰ ਸਟ੍ਰਾਈਕ ਕੀਤੀ। ਜੇ ਇਹ ਕੰਮ ਉਸ ਵੇਲੇ ਜਾਇਜ਼ ਸਨ ਤਾਂ ਇਜ਼ਰਾਈਲ ਦਾ ਹਮਲਾ ਵੀ ਸਹੀ ਹੈ। ਇਜ਼ਰਾਈਲ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ? ਕੀ ਇਜ਼ਰਾਈਲੀ ਖੂਨ ਦੀ ਕੋਈ ਕੀਮਤ ਨਹੀਂ ?
ਅਸਲ ’ਚ ਇਜ਼ਰਾਈਲੀ ਫੌਜ ਨੇ 9 ਸਤੰਬਰ ਨੂੰ ਕਤਰ ਦੀ ਰਾਜਧਾਨੀ ਦੋਹਾ ’ਚ ਹਮਾਸ ਚੀਫ ਖਲੀਲ ਅਲ-ਹਯਾ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ। ਇਸ ਤੋਂ ਬਾਅਦ ਕਈ ਦੇਸ਼ਾਂ ਨੇ ਇਜ਼ਰਾਈਲ ਦੀ ਆਲੋਚਨਾ ਕੀਤੀ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਪਾਕਿ ਇਸ ਗੱਲ ਨੂੰ ਝੁਠਲਾ ਨਹੀਂ ਸਕਦਾ ਕਿ ਲਾਦੇਨ ਉਸ ਦੀ ਜ਼ਮੀਨ ’ਤੇ ਮਾਰਿਆ ਗਿਆ
ਇਜ਼ਰਾਈਲ ਨੇ ਪਾਕਿਸਤਾਨ ’ਤੇ ‘ਦੋਹਰੇ ਮਾਪਦੰਡ’ ਅਪਨਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸਲਾਮਾਬਾਦ ਇਸ ਗੱਲ ਨੂੰ ਝੁਠਲਾ ਨਹੀਂ ਸਕਦਾ ਕਿ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਉਸ ਨੇ ਹੀ ਆਪਣੀ ਸਰਜ਼ਮੀਂ ’ਤੇ ਪਨਾਹ ਦਿੱਤੀ ਅਤੇ ਉਹ ਉੱਥੇ ਹੀ ਮਾਰਿਆ ਗਿਆ।
ਡੈਨਨ ਨੇ ਪਾਕਿਸਤਾਨ ਦੇ ਰਾਜਦੂਤ ਅਸੀਮ ਇਫਤਿਖਾਰ ਅਹਿਮਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ,‘‘ਜਦੋਂ ਬਿਨ ਲਾਦੇਨ ਨੂੰ ਪਾਕਿਸਤਾਨ ਵਿਚ ਢੇਰ ਕੀਤਾ ਗਿਆ ਸੀ ਤਾਂ ਇਹ ਸਵਾਲ ਨਹੀਂ ਪੁੱਛਿਆ ਗਿਆ ਸੀ ਕਿ ਵਿਦੇਸ਼ੀ ਧਰਤੀ ’ਤੇ ਇਕ ਅੱਤਵਾਦੀ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ?’’
ਉਨ੍ਹਾਂ ਕਿਹਾ, ‘‘ਕਿਸੇ ਨੇ ਇਹ ਸਵਾਲ ਨਹੀਂ ਕੀਤਾ। ਸਵਾਲ ਇਹ ਸੀ ਕਿ ਆਖਰ ਇਕ ਅੱਤਵਾਦੀ ਨੂੰ ਪਨਾਹ ਕਿਉਂ ਦਿੱਤੀ ਗਈ ? ਅੱਜ ਵੀ ਇਹੀ ਸਵਾਲ ਕੀਤਾ ਜਾਣਾ ਚਾਹੀਦਾ ਹੈ। ਜਦੋਂ ਬਿਨ ਲਾਦੇਨ ਨੂੰ ਨਹੀਂ ਬਖਸ਼ਿਆ ਗਿਆ ਤਾਂ ਹਮਾਸ ਨੂੰ ਵੀ ਨਹੀਂ ਬਖਸ਼ਿਆ ਜਾ ਸਕਦਾ।’’
ਇਹ ਵੀ ਪੜ੍ਹੋ- ''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'', UN ਨੇ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e