ਇਜ਼ਰਾਇਲ ਨੇ ਹਮਾਸ ਦੇ ਟਿਕਾਣਿਆਂ ''ਤੇ ਕੀਤੇ ਹਵਾਈ ਹਮਲੇ

Sunday, Aug 16, 2020 - 10:22 AM (IST)

ਇਜ਼ਰਾਇਲ ਨੇ ਹਮਾਸ ਦੇ ਟਿਕਾਣਿਆਂ ''ਤੇ ਕੀਤੇ ਹਵਾਈ ਹਮਲੇ

ਗਾਜਾ- ਇਜ਼ਰਾਇਲ ਨੇ ਐਤਵਾਰ ਤੜਕੇ ਗਾਜਾ ਪੱਟੀ ਵਿਚ ਹਮਾਸ ਦੇ ਕੁਝ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਜ਼ਰਾਇਲ ਨੇ ਇਹ ਕਾਰਵਾਈ ਹਮਾਸ ਵਲੋਂ ਦੱਖਣੀ ਇਜ਼ਰਾਇਲ ਵਿਚ ਧਮਾਕਿਆਂ ਵਾਲੇ ਗੁਬਾਰੇ ਛੱਡੇ ਜਾਣ ਦੀ ਪ੍ਰਤੀਕਿਰਿਆ ਵਿਚ ਕੀਤੀ ਹੈ।

ਹਮਾਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਜ਼ਰਾਇਲ ਦੇ ਟੋਹੀ ਡਰੋਨ ਅਤੇ ਲੜਾਕੂ ਜਹਾਜ਼ ਤਟੀ ਐਨਕਲੇਵ 'ਤੇ ਮੰਡਰਾਉਂਦੇ ਰਹੇ ਅਤੇ ਹਮਾਸ ਦੀਆਂ ਹਥਿਆਰਬੰਦ ਇਕਾਈਆਂ ਅਲ ਕਸਮ ਬ੍ਰਿਗੇਡ ਦੀਆਂ ਚੌਂਕੀਆਂ ਅਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਈ ਮਿਜ਼ਾਇਲਾਂ ਦਾਗੀਆਂ। ਸੂਤਰਾਂ ਮੁਤਾਬਕ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਇਸ ਹਵਾਈ ਹਮਲੇ ਵਿਚ ਕੁਝ ਟਿਕਾਣਿਆਂ ਨੂੰ ਨੁਕਸਾਨ ਪੁੱਜਾ ਹੈ ਅਤੇ ਨੇੜਲੇ ਕੁਝ ਘਰ ਨੁਕਸਾਨੇ ਗਏ ਹਨ। 


author

Lalita Mam

Content Editor

Related News