ਇਜ਼ਰਾਈਲ ਨੇ ਸੀਰੀਆ ਦੇ ਲਤਾਕੀਆ ਬੰਦਰਗਾਹ ’ਤੇ ਕੀਤੀ ਏਅਰ ਸਟ੍ਰਾਈਕ, ਕੰਟੇਨਰਾਂ ’ਚ ਲੱਗੀ ਅੱਗ
Wednesday, Dec 08, 2021 - 11:03 AM (IST)
ਲਤਾਕੀਆ (ਏ.ਐੱਨ.ਆਈ.)– ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਤਟੀ ਸ਼ਹਿਰ ਲਤਾਕੀਆ ਦੀ ਬੰਦਰਗਾਹ ’ਤੇ ਮੰਗਲਵਾਰ ਤੜਕੇ ਮਿਜ਼ਾਈਲਾਂ ਦਾਗੀਆਂ। ਸੀਰੀਆ ਦੀ ਫ਼ੌਜ ਨੇ ਦੱਸਿਆ ਕਿ ਹਮਲੇ ’ਚ ਕਿਸੇ ਦੀ ਮੌਤ ਨਹੀਂ ਹੋਈ ਹੈ। ਫ਼ੌਜ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਬੰਦਰਗਾਹ ’ਤੇ ਉਸ ਸਥਾਨ ’ਤੇ ਮਿਜ਼ਾਈਲਾਂ ਡਿੱਗੀਆਂ ਜਿੱਥੇ ਅਨੇਕਾਂ ਕੰਟੇਨਰ ਰੱਖੇ ਹੋਏ ਸਨ। ਹਮਲੇ ਕਾਰਨ ਕਈ ਕੰਟੇਨਰਾਂ ’ਚ ਅੱਗ ਲੱਗ ਗਈ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ’ਚ ਕਿਤੇ ਵੀ ਹਮਲਾ ਕਰ ਸਕਦਾ ਹੈ ਚੀਨ!
ਲਤਾਕੀਆ ਦਰਾਮਦ ਦੇ ਲਿਹਾਜ਼ ਨਾਲ ਬੇਹੱਦ ਅਹਿਮ ਬੰਦਰਗਾਹ ਹੈ। ਇਹ ਇਕ ਅਜਿਹੀ ਬੰਦਰਗਾਹ ਹੈ, ਜਿੱਥੇ ਜੰਗ ਪੀੜਤ ਦੇਸ਼ ਲਈ ਜ਼ਰੂਰੀ ਸਾਮਾਨ ਪਹੁੰਚਦਾ ਹੈ। ਸੀਰੀਆ ਦੇ ਸਰਕਾਰੀ ਟੀ. ਵੀ. ’ਤੇ ਦੱਸਿਆ ਗਿਆ ਕਿ ਬੰਦਰਗਾਹ ’ਤੇ 5 ਵਾਰ ਧਮਾਕਿਆਂ ਦੀ ਆਵਾਜ਼ ਆਈ। ਜਿਥੇ ਕੰਟੇਨਰ ਰੱਖੇ ਸਨ, ਉਸ ਖੇਤਰ ’ਚ ਵੱਡੇ ਪੈਮਾਨੇ ’ਤੇ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਉਸ ਪਾਸੇ ਭੇਜਿਆ ਗਿਆ। ਇਸ ਬਾਰੇ ਇਜ਼ਰਾਈਲ ਦੀ ਫੌਜ ਵਲੋਂ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਇਜ਼ਰਾਈਲ ਨੇ ਸੀਰੀਆ ਦੀ ਸਰਕਾਰ ਦੇ ਕੰਟਰੋਲ ਵਾਲੇ ਇਲਾਕਿਆਂ ’ਤੇ ਸੈਂਕੜੇ ਵਾਰ ਏਅਰ ਸਟ੍ਰਾਈਕ ਕੀਤੀ ਹੈ ਪਰ ਬਹੁਤ ਹੀ ਘੱਟ ਵਾਰ ਇਸ ਨੂੰ ਸਵੀਕਾਰ ਕੀਤਾ ਹੈ।