ਰਾਕੇਟ ਹਮਲੇ ਮਗਰੋਂ ਇਜ਼ਰਾਇਲ ਨੇ ਗਾਜ਼ਾ ''ਚ ਕੀਤੇ ਹਮਲੇ

Sunday, Dec 08, 2019 - 11:00 AM (IST)

ਰਾਕੇਟ ਹਮਲੇ ਮਗਰੋਂ ਇਜ਼ਰਾਇਲ ਨੇ ਗਾਜ਼ਾ ''ਚ ਕੀਤੇ ਹਮਲੇ

ਗਾਜ਼ਾ ਸਿਟੀ— ਇਜ਼ਰਾਇਲੀ ਜਹਾਜ਼ ਨੇ ਹਮਾਸ ਕੰਟਰੋਲ ਗਾਜ਼ਾ ਪੱਟੀ 'ਤੇ ਐਤਵਾਰ ਨੂੰ ਤੜਕੇ ਹਮਲਾ ਕਰ ਦਿੱਤਾ। ਫਲਸਤੀਨ 'ਚ ਲੜਾਕਿਆਂ ਵਲੋਂ ਤਿੰਨ ਰਾਕੇਟ ਦਾਗਣ ਮਗਰੋਂ ਇਹ ਹਮਲੇ ਕੀਤੇ ਗਏ। ਹਮਾਸ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ-ਗਾਜ਼ਾ 'ਚ ਹਮਾਸ ਫੌਜੀ ਬ੍ਰਾਂਚ ਦੀ ਅਲ-ਕਸਮ ਬ੍ਰਿਗੇਡ ਅਤੇ ਗਾਜ਼ਾ ਸਿਟੀ ਦੇ ਪੱਛਮ 'ਚ ਕਸਮ ਖੇਤਰ 'ਤੇ ਹਮਲਾ ਕੀਤਾ ਗਿਆ। ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਅਜੇ ਜਾਣਕਾਰੀ ਨਹੀਂ ਮਿਲੀ।
ਦੱਖਣੀ ਇਜ਼ਰਾਇਲ 'ਚ ਫਲਸਤੀਨੀ ਲੜਾਕਿਆਂ ਨੇ ਵੀ ਗਾਜ਼ਾ 'ਚ 3 ਰਾਕੇਟ ਦਾਗੇ। ਉੱਥੇ ਹੀ ਫੌਜ ਨੇ ਦੱਸਿਆ ਕਿ ਆਇਰਨ ਡੋਮ ਰੱਖਿਆ ਪ੍ਰਣਾਲੀ ਨੇ ਸਾਰੇ ਤਿੰਨ ਰਾਕੇਟ ਰੋਕ ਦਿੱਤੇ।


Related News