ਗਾਜ਼ਾ ''ਤੇ ਕਬਜ਼ਾ ਕਰੇਗਾ ਇਜ਼ਰਾਈਲ ! PM ਨੇਤਨਯਾਹੂ ਦੇਣਗੇ ਮਨਜ਼ੂਰੀ
Monday, Aug 25, 2025 - 11:03 AM (IST)

ਇੰਟਰਨੈਸ਼ਨਲ ਡੈਸਕ– ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਗਾਜ਼ਾ ਸ਼ਹਿਰ ’ਤੇ ਕਬਜ਼ੇ ਨੂੰ ਅੰਤਿਮ ਪ੍ਰਵਾਨਗੀ ਦੇਣਗੇ ਅਤੇ ਬਾਕੀ ਬਚੇ ਸਾਰੇ ਇਜ਼ਰਾਈਲੀ ਬੰਧਕਾਂ ਨੂੰ ਵਾਪਸ ਲਿਆਉਣ ਅਤੇ ਇਜ਼ਰਾਈਲ ਦੀਆਂ ਸ਼ਰਤਾਂ ’ਤੇ ਯੁੱਧ ਖਤਮ ਕਰਨ ਦੇ ਮਕਸਦ ਨਾਲ ਹਮਾਸ ਨਾਲ ਗੱਲਬਾਤ ਮੁੜ ਸ਼ੁਰੂ ਕਰਨਗੇ।
ਨੇਤਨਯਾਹੂ ਵਲੋਂ ਸੀਨੀਅਰ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਵਿਚ ਅੰਤਿਮ ਪ੍ਰਵਾਨਗੀ ਦੇਣ ਤੋਂ ਕੁਝ ਦਿਨਾਂ ਬਾਅਦ ਹੀ ਗਾਜ਼ਾ ਸ਼ਹਿਰ ਵਿਚ ਇਕ ਵਿਸ਼ਾਲ ਕਾਰਵਾਈ ਸ਼ੁਰੂ ਹੋ ਸਕਦੀ ਹੈ। ਹਮਾਸ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਅਰਬ ਵਿਚੋਲਿਆਂ ਦੇ ਜੰਗਬੰਦੀ ਪ੍ਰਸਤਾਵ ’ਤੇ ਸਹਿਮਤ ਹੋ ਗਿਆ ਹੈ ਅਤੇ ਜੇਕਰ ਇਜ਼ਰਾਈਲ ਵੀ ਇਸ ਨੂੰ ਸਵੀਕਾਰ ਕਰਦਾ ਹੈ ਤਾਂ ਹਮਲੇ ਰੋਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਿਆਨਕ ਹਾਦਸੇ 'ਚ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e