ਅਮਰੀਕਾ ਦੇ ਸਪਾਈਵੇਅਰ ਕੰਪਨੀ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਇਜ਼ਰਾਈਲ ਨੇ NSO ਤੋਂ ਬਣਾਈ ਦੂਰੀ

Monday, Nov 08, 2021 - 06:24 PM (IST)

ਅਮਰੀਕਾ ਦੇ ਸਪਾਈਵੇਅਰ ਕੰਪਨੀ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਇਜ਼ਰਾਈਲ ਨੇ NSO ਤੋਂ ਬਣਾਈ ਦੂਰੀ

ਯੇਰੂਸ਼ਲਮ (ਭਾਸ਼ਾ)-ਵਿਸ਼ਵ ਪੱਧਰ ’ਤੇ ਸਰਕਾਰੀ ਅਧਿਕਾਰੀਆਂ, ਕਾਰਕੁਨਾਂ ਤੇ ਪੱਤਰਕਾਰਾਂ ਦੀ ਕਥਿਤ ਤੌਰ ’ਤੇ ਅਮਰੀਕਾ ਜਾਸੂਸੀ ਕਰਨ ਲਈ ਵਰਤੇ ਜਾਂਦੇ ਪੈਗਾਸਸ ਸਪਾਈਵੇਅਰ ਨੂੰ ਬਣਾਉਣ ਵਾਲੀ ਐੱਨ. ਐੱਸ. ਓ. ਨੂੰ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਟੈਕਨਾਲੋਜੀ ਕੰਪਨੀ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਇਹ ਇਕ ਨਿੱਜੀ ਕੰਪਨੀ ਹੈ ਤੇ ਇਸ ਦਾ ਇਜ਼ਰਾਈਲੀ ਸਰਕਾਰ ਦੀਆਂ ਨੀਤੀਆਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਯੇਰ ਲਾਪਿਦ ਨੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਤੇ ਵਿੱਤ ਮੰਤਰੀ ਐਵਿਗਡੋਰ ਲਿਬਰਮੈਨ ਦੇ ਨਾਲ ਸ਼ਨੀਵਾਰ ਸ਼ਾਮ ਪ੍ਰਧਾਨ ਮੰਤਰੀ ਦਫ਼ਤਰ ’ਚ ਇਕ ਸਾਂਝੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਐੱਨ. ਐੱਸ. ਓ. ਇਕ ਨਿੱਜੀ ਕੰਪਨੀ ਹੈ, ਇਹ ਇਕ ਸਰਕਾਰੀ ਪ੍ਰਾਜੈਕਟ ਨਹੀਂ ਹੈ ਤੇ ਇਸ ਲਈ ਭਾਵੇਂ ਹੀ ਇਸ ਨੂੰ ਨਾਮਜ਼ਦ ਕੀਤਾ ਗਿਆ ਹੋਵੇ, ਇਸ ਦਾ ਇਜ਼ਰਾਈਲ ਸਰਕਾਰ ਦੀਆਂ ਨੀਤੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲਾਪਿਦ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੁਨੀਆ ’ਚ ਕੋਈ ਦੂਸਰਾ ਦੇਸ਼ ਹੈ, ਜਿਸ ਕੋਲ ਸਾਈਬਰ ਯੁੱਧ ਲਈ ਇੰਨੇ ਸਖ਼ਤ ਨਿਯਮ ਹਨ ਤੇ ਉਹ ਉਨ੍ਹਾਂ ਨਿਯਮਾਂ ਨੂੰ ਇਜ਼ਰਾਈਲ ਤੋਂ ਜ਼ਿਆਦਾ ਲਾਗੂ ਕਰ ਰਿਹਾ ਹੈ। ਅਸੀਂ ਅੱਗੇ ਵੀ ਅਜਿਹਾ ਕਰਨਾ ਜਾਰੀ ਰੱਖਾਂਗੇ।

ਇਜ਼ਰਾਈਲ ਦੇ ਵਿਦੇਸ਼ ਮੰਤਰੀ ਦੀ ਟਿੱਪਣੀ ਅਮਰੀਕਾ ਵੱਲੋਂ ਬੁੱਧਵਾਰ ਨੂੰ ਭਾਰਤ ਸਣੇ ਦੁਨੀਆ ਭਰ ਦੇ ਦੇਸ਼ਾਂ ’ਚ ਆਪਣੇ ਫੋਨ-ਹੈਕਿੰਗ ਸਪਾਈਵੇਅਰ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਹਰਜ਼ਲੀਆ ਸਥਿਤ ਕੰਪਨੀ ’ਤੇ ਪਾਬੰਦੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਈ ਹੈ। ਅਮਰੀਕੀ ਵਿੱਤ ਵਿਭਾਗ ਦੇ ਉਦਯੋਗ ਤੇ ਸੁਰੱਖਿਆ ਬਿਊਰੋ (ਬੀ. ਆਈ. ਐੱਸ.) ਨੇ ਬੁੱਧਵਾਰ ਨੂੰ ਐੱਨ. ਐੱਸ. ਓ. ਸਮੂਹ ਤੇ ਕੈਂਡਿਰੂ ਨੂੰ ਉਨ੍ਹਾਂ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਅਜਿਹੀ ਸੂਚੀ ’ਚ ਸ਼ਾਮ ਕੀਤਾ, ਜੋ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਜਾਂ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਹਨ। ਇਸ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਇਸ ਸਬੂਤ ਦੇ ਆਧਾਰ ’ਤੇ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ ਕਿ ਉਸ ਨੇ ਸਪਾਈਵੇਅਰ ਵਿਕਸਿਤ ਕੀਤਾ ਤੇ ਵਿਦੇਸ਼ੀ ਸਰਕਾਰਾਂ ਨੂੰ ਉਸ ਦੀ ਸਪਲਾਈ ਕੀਤੀ ਸੀ, ਜੋ ਇਨ੍ਹਾਂ ਉਪਕਰਨਾਂ ਦੀ ਵਰਤੋਂ ਸਰਕਾਰੀ ਅਧਿਕਾਰੀਆਂ, ਪੱਤਰਕਾਰਾਂ, ਵਪਾਰੀਆਂ, ਕਾਰਕੁਨਾਂ, ਵਿਦਵਾਨਾਂ ਤੇ ਦੂਤਘਰ ਦੇ ਕਰਮਚਾਰੀਆਂ ਨੂੰ ਮੰਦੀ ਭਾਵਨਾ ਨਾਲ ਨਿਸ਼ਾਨਾ ਬਣਾਉਣ ਲਈ ਕਰਦੇ ਸਨ।  


author

Manoj

Content Editor

Related News