ਮੁੰਬਈ ਅੱਤਵਾਦੀ ਹਮਲੇ ਦੀ ਬਰਸੀ ਤੋਂ ਪਹਿਲਾਂ ਇਜ਼ਰਾਈਲ ਦਾ ਵੱਡਾ ਐਲਾਨ, LeT ਨੂੰ ਅੱਤਵਾਦੀ ਸੰਗਠਨ ਕੀਤਾ ਘੋਸ਼ਿਤ

Tuesday, Nov 21, 2023 - 02:10 PM (IST)

ਮੁੰਬਈ ਅੱਤਵਾਦੀ ਹਮਲੇ ਦੀ ਬਰਸੀ ਤੋਂ ਪਹਿਲਾਂ ਇਜ਼ਰਾਈਲ ਦਾ ਵੱਡਾ ਐਲਾਨ, LeT ਨੂੰ ਅੱਤਵਾਦੀ ਸੰਗਠਨ ਕੀਤਾ ਘੋਸ਼ਿਤ

ਯੇਰੂਸ਼ਲਮ/ਨਵੀਂ ਦਿੱਲੀ (ਭਾਸ਼ਾ): ਇਜ਼ਰਾਈਲ ਨੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੀ 15ਵੀਂ ਬਰਸੀ ਤੋਂ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨ ਦੁਆਰਾ ਸੰਚਾਲਿਤ ਲਸ਼ਕਰ-ਏ-ਤੋਇਬਾ (LeT) ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਹੈ। 26 ਨਵੰਬਰ, 2008 ਨੂੰ ਮੁੰਬਈ ਵਿਚ ਕਈ ਥਾਵਾਂ 'ਤੇ ਹੋਏ ਅੱਤਵਾਦੀ ਹਮਲਿਆਂ ਵਿਚ 166 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਕਈ ਇਜ਼ਰਾਈਲੀ ਨਾਗਰਿਕ ਵੀ ਸ਼ਾਮਲ ਸਨ। 

ਨਵੀਂ ਦਿੱਲੀ ਸਥਿਤ ਇਜ਼ਰਾਈਲੀ ਦੂਤਘਰ ਨੇ ਇਕ ਬਿਆਨ 'ਚ ਕਿਹਾ, ''ਮੁੰਬਈ ਅੱਤਵਾਦੀ ਹਮਲਿਆਂ ਦੀ 15ਵੀਂ ਬਰਸੀ 'ਤੇ ਇਜ਼ਰਾਈਲ ਨੇ ਲਸ਼ਕਰ-ਏ-ਤੋਇਬਾ ਨੂੰ ਅੱਤਵਾਦੀ ਸੰਗਠਨ ਦੇ ਰੂਪ 'ਚ ਸੂਚੀਬੱਧ ਕੀਤਾ ਹੈ।'' ਇਸ ਨੂੰ ਅਜਿਹਾ ਕਰਨ ਦੀ ਬੇਨਤੀ ਨਹੀਂ ਕੀਤੀ ਗਈ ਸੀ ਪਰ ਇਜ਼ਰਾਈਲ ਨੇ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਦਿੱਤੀਆਂ ਹਨ। ਲਸ਼ਕਰ-ਏ-ਤੋਇਬਾ ਨੂੰ ਇਜ਼ਰਾਈਲ ਦੀ ਅੱਤਵਾਦੀ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਕਰਨ ਲਈ ਜ਼ਰੂਰੀ ਪ੍ਰਕਿਰਿਆਵਾਂ ਅਤੇ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕੀਤੀ।'' 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਕੈਨੇਡਾ 'ਚ ਕੱਟੜਪੰਥੀ ਪੰਨੂ ਤੇ SFJ ਨੂੰ ਨੋ-ਫਲਾਈ ਸੂਚੀ 'ਚ ਸ਼ਾਮਲ ਕਰਨ ਦੀ ਮੰਗ

ਦੱਖਣੀ ਮੁੰਬਈ ਵਿਚ 26 ਨਵੰਬਰ, 2008 ਵਿਚ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਆਏ 10 ਅੱਤਵਾਦੀਆਂ ਨੇ ਯਹੂਦੀ ਕੇਂਦਰ ਚੱਬਾਡ ਹਾਊਸ ਸਮੇਤ ਕਈ ਥਾਵਾਂ 'ਤੇ ਹਮਲਾ ਕੀਤਾ ਅਤੇ ਕਈ ਥਾਵਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ। ਬਿਆਨ ਵਿੱਚ ਕਿਹਾ ਗਿਆ ਹੈ, “ਲਸ਼ਕਰ-ਏ-ਤੋਇਬਾ ਇੱਕ ਘਾਤਕ ਅਤੇ ਨਿੰਦਣਯੋਗ ਅੱਤਵਾਦੀ ਸੰਗਠਨ ਹੈ ਜੋ ਸੈਂਕੜੇ ਭਾਰਤੀਆਂ ਅਤੇ ਹੋਰਾਂ ਦੇ ਕਤਲ ਲਈ ਜ਼ਿੰਮੇਵਾਰ ਹੈ। 26 ਨਵੰਬਰ, 2008 ਨੂੰ ਉਸ ਦੀਆਂ ਘਿਨਾਉਣੀਆਂ ਕਾਰਵਾਈਆਂ ਸਾਰੇ ਸ਼ਾਂਤੀ ਪਸੰਦ ਦੇਸ਼ਾਂ ਅਤੇ ਸਮਾਜਾਂ ਨੂੰ ਦੁੱਖ ਪਹੁੰਚਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News