ਦੁਨੀਆ ਭਰ 'ਚ ਸ਼ੁਰੂ ਹੋਇਆ ਕ੍ਰਿਸਮਸ ਦਾ ਜਸ਼ਨ, ਤਸਵੀਰਾਂ

Wednesday, Dec 25, 2019 - 12:22 PM (IST)

ਦੁਨੀਆ ਭਰ 'ਚ ਸ਼ੁਰੂ ਹੋਇਆ ਕ੍ਰਿਸਮਸ ਦਾ ਜਸ਼ਨ, ਤਸਵੀਰਾਂ

ਯੇਰੂਸ਼ਲਮ (ਬਿਊਰੋ): ਦੁਨੀਆ ਭਰ ਵਿਚ ਈਸਾਈ ਭਾਈਚਾਰੇ ਦੇ ਲੋਕ ਅੱਜ ਕ੍ਰਿਸਮਸ ਦੇ ਜਸ਼ਨ ਵਿਚ ਡੁੱਬੇ ਹੋਏ ਹਨ। ਵਿਭਿੰਨ ਦੇਸ਼ਾਂ ਦੇ ਸ਼ਰਧਾਲੂ ਮੰਗਲਵਾਰ ਨੂੰ ਬਾਈਬਲ ਸ਼ਹਿਰ ਬੇਥਹੇਲਮ ਵਿਚ ਕ੍ਰਿਸਮਸ ਮਨਾਉਣ ਲਈ ਪਹੁੰਚ ਰਹੇ ਹਨ। ਮੰਨਿਆ ਜਾਂਦਾ ਹੈ ਕਿ ਪ੍ਰਭੂ ਈਸਾ ਮਸੀਹ ਦਾ ਜਨਮ ਇਸੇ ਪਵਿੱਤਰ ਧਰਤੀ 'ਤੇ ਹੋਇਆ ਸੀ। ਹਜ਼ਾਰਾਂ ਫਿਲਸਤੀਨ ਅਤੇ ਵਿਦੇਸ਼ੀ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਛੋਟੇ ਜਿਹੇ ਸ਼ਹਿਰ ਵਿਚ ਪਹੁੰਚ ਰਹੇ ਹਨ, ਜਿਸ ਕਾਰਨ ਚਰਚ ਆਫ ਦੀ ਨੈਟਵਿਟੀ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਉਤਸਵ ਦਾ ਮਾਹੌਲ ਹੈ।

PunjabKesari

24 ਦਸੰਬਰ ਦੀ ਰਾਤ ਤੋਂ ਹੀ 'ਹੈਪੀ ਕ੍ਰਿਸਮਸ' ਅਤੇ 'ਮੈਰੀ ਕ੍ਰਿਸਮਸ' ਦੀਆਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਲੋਕ ਇਕ-ਦੂਜੇ ਨੂੰ ਕੇਕ ਖਵਾ ਕੇ ਖੁਸ਼ੀਆਂ ਵੰਡ ਰਹੇ ਹਨ। ਜਗ੍ਹਾ-ਜਗ੍ਹਾ ਕ੍ਰਿਸਮਸ ਟ੍ਰੀ ਸਜਾਏ ਗਏ ਹਨ। ਦੁਨੀਆ ਭਰ ਵਿਚ ਮਨਾਏ ਜਾ ਰਹੇ ਕ੍ਰਿਸਮਸ ਦੇ ਤਿਉਹਾਰ ਦੀ ਸ਼ੁਰੂਆਤ ਅਸੀਂ ਬੱਚਿਆਂ ਦੀ ਤਸਵੀਰ ਨਾਲ ਕਰ ਰਹੇ ਹਾਂ।

ਬੈਂਕਾਕ ਦੇ ਇਕ ਹਸਪਤਾਲ ਵਿਚ ਨਵਜੰਮੇ ਬੱਚਿਆਂ ਨੂੰ ਸੈਂਟਾ ਕਲਾਜ਼ ਦੇ ਰੂਪ ਵਿਚ  ਕੀਤਾ ਗਿਆ ਤਿਆਰ।

PunjabKesari

ਜਰਮਨੀ ਵਿਚ ਕ੍ਰਿਸਮਸ ਮੌਕੇ ਬਾਜ਼ਾਰ ਸਜਾਏ ਗਏ। ਲੋਕ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਸੜਕਾਂ 'ਤੇ ਉਤਰ ਆਏ ।

PunjabKesari

ਚਾਕਲੇਟਸ ਲਈ ਮਸ਼ਹੂਰ ਬੈਲਜੀਅਮ ਵਿਚ ਰੁੱਖਾਂ ਨੂੰ ਲਾਈਟਾਂ ਨਾਲ ਸਜਾਇਆ ਗਿਆ। ਜਗਮਗਾਉਂਦੀ ਰੋਸ਼ਨੀ ਵਿਚ ਤਿਉਹਾਰ ਦਾ ਉਤਸਾਹ ਕਾਫੀ ਜ਼ਿਆਦਾ ਹੈ।

PunjabKesari

ਲੰਬੇ ਸਮੇਂ ਤੋਂ ਵਿਰੋਧ ਅਤੇ ਪ੍ਰਦਰਸ਼ਨਾਂ ਦਾ ਗਵਾਹ ਰਿਹਾ ਹਾਂਗਕਾਂਗ ਹੁਣ ਕ੍ਰਿਸਮਸ ਦੇ ਤਿਉਹਾਰ ਲਈ ਸਜਾਇਆ ਗਿਆ ਹੈ। ਇੱਥੇ ਇਕ ਮਾਲ ਦੇ ਬਾਹਰ ਕ੍ਰਿਸਮਸ ਟ੍ਰੀ ਲਗਾਏ ਗਏ ਹਨ।

PunjabKesari

ਜਾਪਾਨ ਵਿਚ ਲੋਕਾਂ ਨੇ ਨੱਚਦੇ ਹੋਏ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਦੇ ਜਸ਼ਨ ਦੀ ਸ਼ੁਰੂਆਤ ਕੀਤੀ।

PunjabKesari

ਸਵੀਡਾਨ ਦੇ ਸਟਾਕਹੋਲਮ ਵਿਚ ਮੂਰਤੀਆਂ ਨੂੰ ਲਾਈਟਾਂ ਨਾਲ ਸਜਾਇਆ ਗਿਆ। ਰਾਤ ਦੀ ਰੋਸ਼ਨੀ ਵਿਚ ਇਹਨਾਂ ਦਾ ਨਜ਼ਾਰਾ ਕਾਫੀ ਦਿਲਚਸਪ ਅਤੇ ਦਿਲ ਨੂੰ ਛੂਹ ਲੈਣ ਵਾਲਾ ਲੱਗਦਾ ਹੈ। ਇਕ ਮਹਿਲਾ ਇਸ ਯਾਦਗਾਰ ਪਲ ਨੂੰ ਆਪਣੇ ਮੋਬਾਇਲ ਵਿਚ ਕੈਦ ਕਰਦੀ ਹੋਈ।

PunjabKesari

ਮੈਕਸੀਕੋ ਵਿਚ ਹਰ ਪਾਸੇ ਕ੍ਰਿਸਮਸ ਦੀ ਧੂਮ ਹੈ। ਸੜਕਾਂ 'ਤੇ ਹਰ ਕੋਈ ਸੈਂਟਾ ਕਲਾਜ਼ ਬਣ ਕੇ ਘੁੰਮ ਰਿਹਾ ਹੈ। ਇੱਥੋਂ ਤੱਕ ਕਿ ਟੈਕਸੀ ਵਾਲਿਆਂ ਨੇ ਆਪਣੀ ਟੈਕਸੀ ਨੂੰ ਵੀ ਕ੍ਰਿਸਮਸ ਦੀ ਥੀਮ 'ਤੇ ਸਜਾਇਆ ਹੈ।

PunjabKesari

ਪਾਕਿਸਤਾਨ ਦੇ ਪੇਸ਼ਾਵਰ ਵਿਚ ਵੀ ਈਸਾਈ ਭਾਈਚਾਰੇ ਦੇ ਲੋਕਾਂ ਨੇ ਚਰਚ ਸਜਾ ਕੇ ਕ੍ਰਿਸਮਸ ਦਾ ਜਸ਼ਨ ਮਨਾਉਣ ਦੀ ਤਿਆਰੀ ਕੀਤੀ।

PunjabKesari

ਅਮਰੀਕਾ ਦੇ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੇ ਸਾਹਮਣੇ ਕ੍ਰਿਸਮਸ ਟ੍ਰੀ ਨੂੰ ਸਜਾਇਆ ਗਿਆ। ਇਸ ਨਜ਼ਾਰੇ ਨੂੰ ਕਈ ਲੋਕਾਂ ਨੇ ਆਪਣੇ ਕੈਮਰੇ ਵਿਚ ਕੈਦ ਕੀਤਾ।

PunjabKesari

ਹੜ੍ਹ ਦੀ ਮਾਰ ਝੱਲ ਰਹੇ ਇਟਲੀ ਵਿਚ ਵੀ ਲੋਕ ਕ੍ਰਿਸਮਸ ਦਾ ਜਸ਼ਨ ਮਨਾ ਰਹੇ ਹਨ।

PunjabKesari


author

Vandana

Content Editor

Related News