ਗਾਜ਼ਾ ''ਚ ਸ਼ਖਸ ਆਪਣੀ ਬੱਚੀ ਨਾਲ ਲੈ ਰਿਹਾ ਜ਼ਿੰਦਗੀ ਦਾ ਆਨੰਦ, ਤਸਵੀਰ ਵਾਇਰਲ
Monday, May 24, 2021 - 01:19 PM (IST)
ਗਾਜਾ ਸਿਟੀ (ਬਿਊਰੋ): ਫਿਲਸਤੀਨੀ ਸ਼ਹਿਰ ਗਾਜ਼ਾ ਵਿਚ 11 ਦਿਨ ਚੱਲੇ ਯੁੱਧ ਦੇ ਬਾਅਦ ਇਜ਼ਰਾਈਲ ਅਤੇ ਹਮਾਸ ਵਿਚ ਜੰਗਬੰਦੀ ਹੋ ਚੁੱਕੀ ਹੈ। ਲੋਕ ਘਰਾਂ ਤੋਂ ਨਿਕਲਣ ਲੱਗੇ ਹਨ। ਚਾਰੇ ਪਾਸੇ ਮਲਬਾ ਅਤੇ ਬਰਬਾਦੀ ਦੇ ਨਿਸ਼ਾਨ ਖਿੱਲਰੇ ਪਏ ਹਨ ਪਰ ਕਹਿੰਦੇ ਹਨ ਕਿ ਜੀਵਨ ਚੱਲਣ ਦਾ ਨਾਮ ਹੈ। ਇਸ ਲਈ ਧੀ ਦੇ ਜਨਮਦਿਨ ਦੀ ਖੁਸ਼ੀ ਮਨਾਉਣ ਦੀ ਵਾਰੀ ਆਈ ਤਾਂ ਫਿਲਸਤੀਨੀ ਪਿਤਾ ਨੇ ਉਸ ਨੂੰ ਨਾ ਸਿਰਫ ਗੁਬਾਰਾ ਦਿਵਾ ਕੇ ਉਸ ਦੀ ਇੱਛਾ ਪੂਰੀ ਕੀਤੀ ਸਗੋਂ ਹਵਾ ਵਿਚ ਬੱਚੀ ਨੂੰ ਇੰਝ ਉਛਾਲਿਆ ਜਿਵੇਂ ਉਸ ਨੂੰ ਦੱਸ ਰਹੇ ਹੋਣ ਕਿ ਤੁਸੀਂ ਜੀਵਨ ਦੀ ਹਰ ਉੱਚਾਈ ਛੂਹੋ, ਤੁਹਾਨੂੰ ਤਬਾਹੀ ਦੀ ਕੋਈ ਮਿਜ਼ਾਇਲ ਛੂਹ ਵੀ ਨਹੀਂ ਸਕਦੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਸ ਰਾਜ 'ਚ ਮਾਸਕ ਪਾਉਣੇ ਕੀਤੇ ਗਏ ਲਾਜ਼ਮੀ
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲੇ ਸੰਘਰਸ਼ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਜਾਨਾਂ ਗਵਾਈਆਂ ਹਨ। ਅਖੀਰ ਦੋਹਾਂ ਵਿਚਾਲੇ ਬਣੀ ਸਹਿਮਤੀ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਪ੍ਰੰਸ਼ਸਾ ਕੀਤੀ ਹੈ। ਜੰਗਬੰਦੀ ਦੇ ਐਲਾਨ ਮਗਰੋਂ ਗਾਜ਼ਾ ਵਿਚ ਲੋਕਾਂ ਨੇ ਜੰਮ ਕੇ ਜਸ਼ਨ ਮਨਾਇਆ ਸੀ। ਇਸ ਦੌਰਾਨ ਲੋਕਾਂ ਨੇ ਆਤਿਸ਼ਬਾਜ਼ੀ ਵੀ ਕੀਤੀ ਸੀ।