ਇਜ਼ਰਾਈਲ ਤੇ ਜਰਮਨੀ ਦਰਮਿਆਨ ਅਰਬਾਂ ਡਾਲਰ ਦੀ ਪਣਡੁੱਬੀ ਦਾ ਹੋਇਆ ਸੌਦਾ
Thursday, Jan 20, 2022 - 08:41 PM (IST)
ਯੇਰੂਸ਼ੇਲਮ-ਇਜ਼ਰਾਈਲ ਨੇ ਤਿੰਨ ਆਧੁਨਿਕ ਪਣਡੁੱਬੀਆਂ ਦੀ ਖਰੀਦ ਲਈ ਜਰਮਨੀ ਨਾਲ ਵੀਰਵਾਰ ਨੂੰ 3.4 ਅਰਬ ਡਾਲਰ ਦਾ ਰੱਖਿਆ ਸੌਦਾ ਕੀਤਾ। ਇਜ਼ਰਾਈਲੀ ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡਕਾਰ ਸ਼੍ਰੇਣੀ ਦੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਦਾ ਨਿਰਮਾਣ ਜਰਮਨੀ ਦਾ ਥਾਈਸੈਨਕਰੁਪ ਸਮੂਹ ਕਰੇਗਾ।
ਇਹ ਵੀ ਪੜ੍ਹੋ : ਦਿੱਲੀ 'ਚ ਸਸਤਾ ਹੋਇਆ ਕੋਰੋਨਾ ਟੈਸਟ-RT-PCR ਦੇ ਦੇਣੇ ਹੋਣਗੇ ਸਿਰਫ 300 ਰੁਪਏ
ਇਜ਼ਰਾਈਲ ਨੂੰ ਅਗਲੇ 9 ਸਾਲਾ 'ਚ ਇਨ੍ਹਾਂ ਪਣਡੁੱਬੀਆਂ ਦੀ ਸਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਜ਼ਰਾਈਲੀ ਰੱਖਿਆ ਮੰਤਰੀ ਬੇਨੀ ਗੈਂਤਜ਼ ਨੇ ਕਿਹਾ ਕਿ ਤਿੰਨੋਂ ਪਣਡੁੱਬੀਆਂ ਇਜ਼ਰਾਈਲੀ ਜਲ ਸੈਨਾ ਦੀ ਤਾਕਤ ਵਧਾਉਣਗੀਆਂ। ਇਨ੍ਹਾਂ ਦੇ ਰਾਹੀਂ ਖੇਤਰ 'ਚ ਇਜ਼ਰਾਈਲ ਦੀ ਸੁਰੱਖਿਆ ਸਥਿਤੀ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲੇਗੀ। ਗੈਂਤਜ਼ ਨੇ ਦੱਸਿਆ ਕਿ ਪਣਡੁੱਬੀਆਂ ਦੀ ਖਰੀਦ 'ਤੇ ਆਉਣ ਵਾਲੀ ਕੁੱਲ ਲਾਗਤ ਦਾ ਇਕ ਹਿੱਸਾ ਸਰਕਾਰ ਸਹਿਣ ਕਰੇਗੀ।
ਇਹ ਵੀ ਪੜ੍ਹੋ : ਵਿਗਿਆਨੀਆਂ ਵੱਲੋਂ ਐਕਸਰੇ ਦੀ ਵਰਤੋਂ ਨਾਲ ਕੁਝ ਮਿੰਟਾਂ ’ਚ ਕੋਰੋਨਾ ਦਾ ਪਤਾ ਲਾਉਣ ਵਾਲੀ ਤਕਨੀਕ ਵਿਕਸਿਤ
ਇਜ਼ਰਾਈਲੀ ਅਤੇ ਜਰਮਨੀ ਅਧਿਕਾਰੀਆਂ ਨੇ ਇਹ ਪਣਡੁੱਬੀ ਸੌਦਾ ਅਜਿਹੇ ਸਮੇਂ 'ਚ ਕੀਤਾ ਹੈ ਜਦ ਇਜ਼ਰਾਈਲੀ ਮੰਤਰੀ ਮੰਡਲ 2009 ਤੋਂ 2016 ਦਰਮਿਆਨ ਤਤਕਾਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਕਾਰਜਕਾਲ 'ਚ ਥਾਈਸੈਨਕਰੂਪ ਸਮੂਹ ਨਾਲ ਜੰਗੀ ਜਹਾਜ਼ ਅਤੇ ਪਣਡੁੱਬੀਆਂ 'ਚ ਖਰੀਦ 'ਚ ਹੋਈ ਬੇਨਿਯਮੀਆਂ ਦੀ ਜਾਂਚ ਲਈ ਸਰਕਾਰੀ ਕਮੇਟੀ ਬਣਾਉਣ ਦੇ ਪ੍ਰਸਤਾਵ 'ਤੇ ਵੋਟਿੰਗ ਕਰਨ ਵਾਲੀ ਹੈ। ਅਧਿਕਾਰੀਆਂ ਮੁਤਾਬਕ, ਥਾਈਸੈਨਕਰੁਪ ਸਮੂਹ ਨਾਲ ਜਲ ਸੈਨਾ ਦੇ ਹਥਿਆਰਾਂ ਅਤੇ ਉਪਕਰਣਾਂ ਦੀ ਖਰੀਦ 'ਚ ਹੋਏ ਕਥਿਤ ਉਦਯੋਗਪਤੀ ਸ਼ੱਕ ਦੇ ਦਾਇਰੇ 'ਚ ਹਨ। ਨੇਤਨਯਾਹੂ ਨੂੰ ਇਸ ਮਾਮਲੇ 'ਚ ਸ਼ੱਕੀ ਦੇ ਰੂਪ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਉਹ ਭ੍ਰਿਸ਼ਟਾਚਾਰ ਦੇ ਤਿੰਨ ਹੋਰ ਮਾਮਲਿਆਂ 'ਚ ਮੁਕਦਮੇ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਇਜ਼ਰਾਈਲੀ ਮੰਤਰੀ ਦਾ ਪ੍ਰਦਰਸ਼ਨਕਾਰੀਆਂ 'ਤੇ NSO ਸਪਾਈਵੇਅਰ ਦੇ ਇਸਤੇਮਾਲ ਤੋਂ ਇਨਕਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।