ਇਜ਼ਰਾਈਲ 'ਚ ਧਾਰਮਿਕ ਆਯੋਜਨ ਦੌਰਾਨ ਮਚੀ ਭੱਜਦੌੜ, 40 ਲੋਕਾਂ ਦੀ ਮੌਤ ਤੇ ਕਈ ਜ਼ਖਮੀ (ਤਸਵੀਰਾਂ)

Friday, Apr 30, 2021 - 09:34 AM (IST)

ਇਜ਼ਰਾਈਲ 'ਚ ਧਾਰਮਿਕ ਆਯੋਜਨ ਦੌਰਾਨ ਮਚੀ ਭੱਜਦੌੜ, 40 ਲੋਕਾਂ ਦੀ ਮੌਤ ਤੇ ਕਈ ਜ਼ਖਮੀ (ਤਸਵੀਰਾਂ)

ਯੇਰੂਸ਼ਲਮ (ਭਾਸ਼ਾ): ਉੱਤਰੀ ਇਜ਼ਰਾਈਲ ਵਿਚ ਯਹੂਦੀਆਂ ਦੇ ਸਭ ਤੋਂ ਵੱਡੇ ਧਾਰਮਿਕ ਆਯੋਜਨ ਦੌਰਾਨ ਸ਼ੁੱਕਰਵਾਰ ਸਵੇਰੇ ਭੱਜਦੌੜ ਮਚ ਗਈ। ਇਸ ਹਾਦਸੇ ਵਿਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਵਿਚ ਬਚਾਅ ਸੇਵਾ ਦੇ ਅਧਿਕਾਰੀ ਨੇ ਘਟਨਾ ਵਿਚ 40 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।ਇਸ ਆਯੋਜਨ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। 

PunjabKesari

ਇਜ਼ਰਾਈਲ ਦੀ ਮੀਡੀਆ ਨੇ ਘਟਨਾ ਵਿਚ ਘੱਟੋ-ਘੱਟ 40 ਲੋਕਾਂ ਦੇ ਮਰਨ ਦੀ ਖ਼ਬਰ ਦਿੱਤੀ ਹੈ ਅਤੇ ਘਟਨਾਸਥਲ 'ਤੇ ਪਈਆਂ ਲਾਸ਼ਾਂ ਦੀਆਂ ਤਸਵੀਰਾਂ ਛਾਪੀਆਂ ਹਨ। ਘਟਨਾ ਮਾਊਂਟ ਮੇਰੋਨ ਵਿਚ ਲਾਗ ਬਾਓਮਰ ਦੇ ਮੁੱਖ ਆਯੋਜਨ ਦੌਰਾਨ ਵਾਪਰੀ। ਇਸ ਦਿਨ ਹਜ਼ਾਰਾਂ ਲੋਕ ਖਾਸ ਕਰ ਕੇ ਅਤੀ ਰੂੜ੍ਹੀਵਾਦੀ ਯਹੂਦੀ ਰੱਬੀ ਸ਼ਿਮੋਨ ਬਾਰ ਯੋਚਾਈ ਦੇ ਸਨਮਾਨ ਵਿਚ ਇਕੱਠੇ ਹੁੰਦੇ ਹਨ। ਰੱਬੀ ਸ਼ਿਮੋਨ ਬਾਰ ਯੋਚਾਈ ਦੂਜੀ ਸਦੀ ਦੇ ਸੰਤ ਸਨ, ਜਿਹਨਾਂ ਨੂੰ ਦਫਨਾਇਆ ਗਿਆ ਸੀ। ਮਾਊਂਟ ਮੇਰੋਨ ਵਿਚ ਆਯੋਜਨ ਦੌਰਾਨ ਭੀੜ ਰਵਾਇਤੀ ਤੌਰ 'ਤੇ ਬੋਨਫਾਇਰ ਬਾਲਦੀ ਹੈ।

PunjabKesari

ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਸ ਨੂੰ 'ਵੱਡੀ ਤ੍ਰਾਸਦੀ' ਦੱਸਦਿਆਂ ਹਰ ਕਿਸੇ ਨੂੰ ਪੀੜਤਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। ਘਟਨਾ ਅੱਧੀ ਰਾਤ ਦੇ ਬਅਦ ਵਾਪਰੀ ਅਤੇ ਭੱਜਦੌੜ ਦਾ ਕਾਰਨ ਵੀ ਤੁਰੰਤ ਸਪੱਸ਼ਟ ਨਹੀਂ ਹੈ। ਸੋਸ਼ਲ ਮੀਡੀਆ 'ਤੇ ਜਾਰੀ ਆਯੋਜਨ ਦੌਰਾਨ ਵੀਡੀਓ ਵਿਚ ਯਹੂਦੀ ਲੋਕ ਵੱਡੀ ਗਿਣਤੀ ਵਿਚ ਇਕ ਹੀ ਜਗ੍ਹਾ 'ਤੇ ਇਕੱਠੇ ਹੋਏ ਦਿਸ ਰਹੇ ਹਨ। ਦਵੀਰ (24) ਨਾਮ ਦੇ ਇਕ ਚਸ਼ਮਦੀਦ ਨੇ ਆਰਮੀ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਲੋਕਾਂ ਦੀ ਭੀੜ ਇਕ ਹੀ ਦਿਸ਼ਾ ਵਿਚ ਆਉਣ ਲੱਗੀ। ਉਹਨਾਂ ਨੇ ਕਿਹਾ,''ਅਜਿਹਾ ਪ੍ਰਤੀਤ ਹੋਇਆ ਕਿ ਜਿਵੇਂ ਮੈਂ ਮਰਨ ਵਾਲਾ ਹਾਂ।''

PunjabKesari

ਰਾਹਤ ਅਤੇ ਬਚਾਅ ਸੇਵਾ ਅਧਿਕਾਰੀ ਮੇਗਨ ਡੇਵਿਡ ਐਡਮ ਨੇ ਟਵੀਟ ਕੀਤਾ ਕਿ ਉਹ 103 ਲੋਕਾਂ ਦਾ ਇਲਾਜ ਕਰ ਰਹੇ ਹਨ, ਜਿਹਨਾਂ ਵਿਚੋਂ 18 ਦੀ ਹਾਲਤ ਗੰਭੀਰ ਹੈ। ਇਜ਼ਰਾਈਲ ਦੀ ਮੀਡੀਆ ਨੇ ਇਸ ਤੋਂ ਪਹਿਲਾਂ ਖ਼ਬਰ ਦਿੱਤੀ ਸੀ ਕਿ ਇਕ ਵੱਡਾ ਸਟੈਂਡ ਢਹਿ ਢੇਰੀ ਹੋ ਗਿਆ। ਭਾਵੇਂਕਿ ਬਚਾਅ ਸੇਵਾ ਨੇ ਕਿਹਾ ਕਿ ਸਾਰੇ ਲੋਕ ਭੱਜਦੌੜ ਵਿਚ ਜ਼ਖਮੀ ਹੋਏ ਹਨ। ਇਜ਼ਰਾਈਲ ਦੀ ਮੀਡੀਆ ਨੇ ਕਿਸੇ ਅਣਜਾਣ ਮੈਡੀਕਲ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਘਟਨਾ ਵਿਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋਈ ਹੈ।

PunjabKesari

ਭਾਵੇਂਕਿ ਇਜ਼ਰਾਈਲ ਵਿਚ ਬਚਾਅ ਸੇਵਾ ਦੇ ਅਧਿਕਾਰੀ ਨੇ ਵੀ ਘਟਨਾ ਵਿਚ 40 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਦੀ ਸੈਨਾ ਨੇ ਦੱਸਿਆ ਕਿ ਉਸ ਨੇ ਇਲਾਕੇ ਵਿਚ ਵਾਪਰੀ ਇੰਨੀ ਵੱਡੀ ਘਟਨਾ ਵਿਚ ਮਦਦ ਲਈ ਹੈਲੀਕਾਪਟਰ ਜ਼ਰੀਏ ਦਵਾਈਆਂ ਅਤੇ ਖੋਜ ਤੇ ਬਚਾਅ ਟੀਮ ਨੂੰ ਭੇਜਿਆ ਹੈ। ਭਾਵੇਂਕਿ ਉਸ ਨੇ ਘਟਨਾ ਦੀ ਪ੍ਰਕਿਰਤੀ ਨੂੰ ਲੈਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

ਨੋਟ- ਇਜ਼ਰਾਈਲ 'ਚ ਧਾਰਮਿਕ ਆਯੋਜਨ ਦੌਰਾਨ ਮਚੀ ਭੱਜਦੌੜ, 40 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News