ਇਜ਼ਰਾਈਲ ਦਾ ਲੋਹ ਕਵਚ ਹਮਾਸ ਨੇ ਪੂਰੀ ਤਿਆਰੀ ਨਾਲ ਤੋੜਿਆ
Thursday, Oct 12, 2023 - 10:56 AM (IST)
ਨਵੀਂ ਦਿੱਲੀ (ਵਿਸ਼ੇਸ਼)– ਇਜ਼ਰਾਈਲ ਨੇ ਗਾਜ਼ਾ ਨਾਲ ਲੱਗਦੇ ਆਪਣੇ ਪੂਰੇ 40 ਮੀਲ ਲੰਬੇ ਬਾਰਡਰ ’ਤੇ ਮਜ਼ਬੂਤ ਵਾੜ ਲਾ ਰੱਖੀ ਹੈ। ਇਸ ਨੂੰ ਸਮਾਰਟ ਫੈਂਸ ਕਹਿੰਦੇ ਹਨ। ਇਸ ’ਚ ਕੰਕਰੀਟ ਦਾ ਅੰਡਰਗਰਾਊਂਡ ਬੈਰੀਕੇਡ ਵੀ ਸ਼ਾਮਲ ਹੈ। ਇਹ ਕਿੰਨੀ ਡੂੰਘਾਈ ਤੱਕ ਹੈ, ਸੁਰੱਖਿਆ ਕਾਰਨਾਂ ਕਰਕੇ ਇਸ ਦਾ ਕਦੇ ਖ਼ੁਲਾਸਾ ਨਹੀਂ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਨੇ ਭਾਰਤ ਦੇ ਫ਼ੈਸਲੇ ਨੂੰ ਕੀਤਾ ਅਣਗੌਲਿਆ, ਡਿਪਲੋਮੈਟਿਕ ਸਟਾਫ਼ ਨੂੰ ਨਹੀਂ ਕੀਤਾ ਸ਼ਿਫਟ
ਇਹ ਵਾੜ 20 ਫੁੱਟ ਉੱਚੀ ਹੈ ਤੇ ਇਸ ਨੂੰ ਪਾਰ ਕਰਨਾ ਕਿਸੇ ਲਈ ਵੀ ਸੌਖਾ ਨਹੀਂ ਹੈ। ਥੋੜ੍ਹੀ-ਥੋੜ੍ਹੀ ਦੂਰੀ ’ਤੇ ਇਸ ’ਤੇ ਕੈਮਰਾ, ਰਾਡਾਰ ਤੇ ਸੈਂਸਰ ਲੱਗੇ ਹਨ। ਇਸ ਤੋਂ ਇਲਾਵਾ ਵਿਚਕਾਰ ਰੇਜਰ ਵਾਇਰ ਲੱਗੀ ਹੈ, ਜੋ ਇਸ ਨੂੰ ਪਾਰ ਕਰਨਾ ਮੁਸ਼ਕਿਲ ਬਣਾਉਂਦੀ ਹੈ। ਇਸ ਦੇ ਹੇਠਾਂ ਅੰਡਰਗਰਾਊਂਡ ਸੈਂਸਰ ਲੱਗੇ ਹਨ ਤਾਂ ਜੋ ਕੋਈ ਇਸ ਦੇ ਹੇਠੋਂ ਸੁਰੰਗ ਨਾ ਬਣਾ ਲਵੇ।
29 ਜਗ੍ਹਾ ਵਾੜ ਨੂੰ ਤੋੜਿਆ ਹਮਾਸ ਨੇ
ਬੀਤੇ ਸ਼ਨੀਵਾਰ ਨੂੰ ਫਲਸਤੀਨ ਦੇ ਕੱਟੜਪੰਥੀ ਸੰਗਠਨ ਹਮਾਸ ਨੇ ਇਸ ਵਾੜ ਨੂੰ 29 ਥਾਵਾਂ ਤੋਂ ਤੋੜਿਆ। ਇਜ਼ਰਾਈਲੀ ਫੌਜ ਮੁਤਾਬਕ ਹਰ 500 ਫੁੱਟ ਦੀ ਦੂਰੀ ’ਤੇ ਇਸ ਵਾੜ ਨਾਲ ਵਾਚ ਟਾਵਰ ਹੈ, ਜਿਸ ’ਤੇ ਹਮੇਸ਼ਾ ਗਾਰਡ ਤਾਇਨਾਤ ਰਹਿੰਦੇ ਹਨ। ਇਸ ਦੇ ਬਾਵਜੂਦ ਹਮਾਸ ਦੇ ਕੱਟੜਪੰਥੀ ਇਸ ਵਾੜ ਨੂੰ ਤੋੜਨ ’ਚ ਕਾਮਯਾਬ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।