ਇਜ਼ਰਾਈਲ ''ਚ Heat Wave ਦਾ ਕਾਰਨ 220 ਥਾਵਾਂ ''ਤੇ ਲੱਗੀ ਅੱਗ
Saturday, Jun 03, 2023 - 01:36 PM (IST)
ਯੇਰੂਸ਼ਲਮ (ਵਾਰਤਾ)- ਇਜ਼ਰਾਈਲ 'ਚ ਗਰਮੀ ਕਾਰਨ ਸ਼ੁੱਕਰਵਾਰ ਨੂੰ 220 ਥਾਵਾਂ 'ਤੇ ਲੱਗੀ ਅੱਗ 'ਤੇ ਫਾਇਰਫਾਈਟਰਜ਼ ਨੇ ਕਾਫ਼ੀ ਕੋਸ਼ਿਸ਼ ਤੋਂ ਬਾਅਦ ਕਾਬੂ ਪਾ ਲਿਆ। ਦੇਸ਼ ਦੀ ਫਾਇਰ ਐਂਡ ਰੈਸਕਿਊ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਇਜ਼ਰਾਈਲ ਮੌਸਮ ਵਿਗਿਆਨ ਸੇਵਾ ਦੇ ਅੰਕੜਿਆਂ ਅਨੁਸਾਰ, ਜੂਨ ਵਿਚ ਗਰਮੀ ਦੇ ਸਾਰੇ ਰਿਕਾਰਡ ਤੋੜ ਹੋਏ ਮੱਧ ਅਤੇ ਦੱਖਣੀ ਇਜ਼ਰਾਈਲ ਵਿੱਚ ਕਈ ਥਾਵਾਂ 'ਤੇ, ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਆ ਹੈ। ਭਿਆਨਕ ਗਰਮੀ ਦੇ ਮੱਦੇਨਜ਼ਰ ਫਾਇਰ ਅਥਾਰਟੀ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਸਵੇਰੇ 8 ਵਜੇ ਤੋਂ ਅੱਧੀ ਰਾਤ ਤੱਕ ਅੱਗ ਬਾਲਣ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਊਰਜਾ ਕੰਪਨੀ ਇਜ਼ਰਾਈਲ ਇਲੈਕਟ੍ਰਿਕ ਕਾਰਪੋਰੇਸ਼ਨ ਨੇ ਕਿਹਾ ਕਿ ਉਸ ਨੂੰ ਬਿਜਲੀ ਦੀ ਵੱਧਦੀ ਮੰਗ, ਅੱਗ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚੇ ਅਤੇ ਅਸਧਾਰਨ ਲੋਡ ਕਾਰਨ ਪੂਰੇ ਦੇਸ਼ ਵਿੱਚ ਬਿਜਲੀ ਕਟੌਤੀ ਕਰਨੀ ਪਈ ਹੈ।