ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਹਮਾਸ ਨੇਤਾ ਦੇ ਕਤਲ ਦੀ ਗੱਲ ਕਬੂਲੀ

Tuesday, Dec 24, 2024 - 01:04 PM (IST)

ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਹਮਾਸ ਨੇਤਾ ਦੇ ਕਤਲ ਦੀ ਗੱਲ ਕਬੂਲੀ

ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਦੇ ਚੋਟੀ ਦੇ ਨੇਤਾ ਦੀ ਹੱਤਿਆ ਕੀਤੀ ਸੀ ਅਤੇ ਯਮਨ ਵਿੱਚ ਹੂਤੀ ਵਿਦਰੋਹੀਆਂ ਦੇ ਨੇਤਾਵਾਂ ਖਿਲਾਫ ਵੀ ਅਜਿਹੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਜ਼ਰਾਈਲ ਕਾਟਜ਼ ਦੀਆਂ ਟਿੱਪਣੀਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਹਿਲੀ ਵਾਰ ਇਜ਼ਰਾਈਲ ਨੇ ਇਸਮਾਈਲ ਹਨੀਏਹ ਦੀ ਹੱਤਿਆ ਨੂੰ ਸਵੀਕਾਰ ਕੀਤਾ ਹੈ, ਜੋ ਕਿ ਜੁਲਾਈ ਵਿੱਚ ਈਰਾਨ ਵਿੱਚ ਇੱਕ ਧਮਾਕੇ ਵਿੱਚ ਮਾਰਿਆ ਗਿਆ ਸੀ। ਇਸ ਧਮਾਕੇ ਪਿੱਛੇ ਇਜ਼ਰਾਈਲ ਦਾ ਹੱਥ ਮੰਨਿਆ ਜਾ ਰਿਹਾ ਸੀ ਅਤੇ ਨੇਤਾਵਾਂ ਨੇ ਪਹਿਲਾਂ ਵੀ ਇਸਦੇ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਸਨ।

ਇਹ ਵੀ ਪੜ੍ਹੋ: ਕੈਨੇਡਾ, ਪਨਾਮਾ ਨਹਿਰ 'ਤੇ ਨਜ਼ਰ ਰੱਖਣ ਤੋਂ ਬਾਅਦ ਟਰੰਪ ਨੇ ਗ੍ਰੀਨਲੈਂਡ ਨੂੰ ਖਰੀਦਣ ਦਾ ਦਿੱਤਾ ਸੱਦਾ

ਸੋਮਵਾਰ ਨੂੰ ਇੱਕ ਭਾਸ਼ਣ ਵਿੱਚ ਕਾਟਜ਼ ਨੇ ਕਿਹਾ ਕਿ ਹੂਤੀ ਬਾਗੀਆਂ ਦਾ ਉਹੀ ਹਸ਼ਰ ਹੋਵੇਗਾ ਜੋ ਹਨੀਏਹ ਸਮੇਤ ਖੇਤਰ ਵਿੱਚ ਈਰਾਨ-ਸਮਰਥਿਤ ਕੱਟੜਪੰਥੀ ਸਮੂਹਾਂ ਦੇ ਹੋਰ ਮੈਂਬਰਾਂ ਦਾ ਹੋਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਨੇ ਹਮਾਸ ਅਤੇ ਹਿਜ਼ਬੁੱਲਾ ਦੇ ਹੋਰ ਨੇਤਾਵਾਂ ਨੂੰ ਮਾਰਿਆ, ਸੀਰੀਆ ਵਿੱਚ ਬਸ਼ਰ ਅਸਦ ਦੀ ਸਰਕਾਰ ਨੂੰ ਡੇਗਣ ਵਿੱਚ ਮਦਦ ਕੀਤੀ ਅਤੇ ਈਰਾਨ ਦੇ ਐਂਟੀ-ਏਅਰਕ੍ਰਾਫਟ ਸਿਸਟਮ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ, "ਅਸੀਂ (ਹੂਤੀ ਬਾਗੀਆਂ ਦੇ) ਰਣਨੀਤਕ ਬੁਨਿਆਦੀ ਢਾਂਚੇ 'ਤੇ ਹਮਲਾ ਕਰਾਂਗੇ ਅਤੇ ਕੱਟੜਪੰਥੀ ਸਮੂਹ ਦੇ ਨੇਤਾਵਾਂ ਦਾ ਸਿਰ ਕਲਮ ਕਰ ਦਵਾਂਗੇ।"

ਇਹ ਵੀ ਪੜ੍ਹੋ: ਸਰਪ੍ਰਾਈਜ਼ ਦੇਣ ਲਈ ਸਾਂਤਾ ਬਣ ਕੇ ਆਇਆ ਪਿਤਾ, ਫਿਰ ਪਤਨੀ-ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਦਿੱਤੀ ਮੌਤ

ਕਾਟਜ਼ ਨੇ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਹਮਾਸ ਅਤੇ ਹਿਜ਼ਬੁੱਲਾ ਨੇਤਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ, 'ਜਿਵੇਂ ਕਿ ਅਸੀਂ ਤਹਿਰਾਨ, ਗਾਜ਼ਾ ਅਤੇ ਲੇਬਨਾਨ ਵਿੱਚ ਹਨੀਏਹ, ਸਿਨਵਰ ਅਤੇ ਨਸਰੱਲਾਹ ਨਾਲ ਕੀਤਾ। ਅਸੀਂ ਹੋਦੀਦਾ ਅਤੇ ਸਨਾ ਵਿੱਚ ਵੀ ਅਜਿਹਾ ਹੀ ਕਰਾਂਗੇ।' ਹਮਾਸ ਦੇ ਖਿਲਾਫ ਇਜ਼ਰਾਈਲ ਦੇ ਸੰਘਰਸ਼ ਦੌਰਾਨ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਇਜ਼ਰਾਈਲ 'ਤੇ ਕਈ ਮਿਜ਼ਾਈਲਾਂ ਅਤੇ ਡਰੋਨ ਦਾਗੇ। ਸ਼ਨੀਵਾਰ ਨੂੰ ਵੀ ਤੇਲ ਅਵੀਵ 'ਤੇ ਇਕ ਮਿਜ਼ਾਈਲ ਦਾਗੀ ਗਈ, ਜਿਸ ਨਾਲ ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਨੇ ਯੁੱਧ ਦੌਰਾਨ ਯਮਨ ਵਿੱਚ ਤਿੰਨ ਹਵਾਈ ਹਮਲੇ ਕੀਤੇ ਅਤੇ ਮਿਜ਼ਾਈਲ ਹਮਲੇ ਬੰਦ ਹੋਣ ਤੱਕ ਬਾਗੀ ਸਮੂਹ 'ਤੇ ਦਬਾਅ ਬਣਾਏ ਰੱਖਣ ਦਾ ਸੰਕਲਪ ਲਿਆ।

ਇਹ ਵੀ ਪੜ੍ਹੋ: ਅਮਰੀਕਾ 'ਚ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News