ਇਸਲਾਮਕ ਸਟੇਟ ਖੁਰਾਸਾਨ ਨੇ ਖੁਰਸ਼ੀਦ ਟੀ.ਵੀ. ਵਾਹਨ ''ਤੇ ਹਮਲੇ ਦੀ ਲਈ ਜ਼ਿੰਮੇਵਾਰੀ
Sunday, May 31, 2020 - 06:38 AM (IST)

ਕਾਬੁਲ- ਇਸਲਾਮਕ ਸਟੇਟ ਖੁਰਾਸਾਨ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਵਿਚ ਖੁਰਸ਼ੀਦ ਟੀ. ਵੀ. ਦੇ ਵਾਹਨ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ ਟੀ. ਵੀ. ਚੈਨਲ ਦੇ ਦੋ ਕਰਮਚਾਰੀ ਮਾਰੇ ਗਏ ਸਨ।
ਇਸ ਤੋਂ ਪਹਿਲਾਂ ਖੁਰਸ਼ੀਦ ਟੀ. ਵੀ. ਦੇ ਨਿਰਦੇਸ਼ਕ ਜਾਵੇਦ ਫਰਹਾਦ ਨੇ ਕਿਹਾ ਕਿ ਇਕ ਧਮਾਕਾ ਉਪਕਰਣ ਨੇ ਖੁਰਸ਼ੀਦ ਟੀ. ਵੀ. ਦੇ ਵਾਹਨ ਨੂੰ ਟੱਕਰ ਮਾਰੀ, ਜਿਸ ਵਿਚ ਪੱਤਰਕਾਰ ਤੇ ਵਾਹਨ ਦੇ ਡਰਾਈਵਰ ਦੀ ਮੌਤ ਹੋ ਗਈ। ਇਸ ਦੇ ਇਲਾਵਾ ਹਮਲੇ ਵਿਚ ਹੋਰ ਕਈ ਜ਼ਖਮੀ ਹੋ ਗਏ।
ਇੱਥੋਂ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਵੀ ਇਸ ਹਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਿਨੀ ਵੈਨ ਵਿਚ 15 ਮੀਡੀਆ ਕਰਮਚਾਰੀ ਸਵਾਰ ਸਨ। ਇਸ ਸਾਲ ਵਿਚ ਥੋੜੇ ਹੀ ਸਮੇਂ ਦੇ ਬਾਅਦ ਇਹ ਦੂਜਾ ਹਮਲਾ ਹੋਇਆ ਹੈ।
ਤੁਹਾਨੂੰ ਦੱਸ ਦਈਏ ਕਿ ਪੱਤਰਕਾਰਾਂ ਲਈ ਅਫਗਾਨਿਸਤਾਨ ਬਹੁਤ ਖਤਰਿਆਂ ਵਾਲਾ ਦੇਸ਼ ਹੈ, ਜਿੱਥੇ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਆਪਣੇ ਕੰਮ ਕਾਰਨ ਧਮਕੀਆਂ ਮਿਲਦੀਆਂ ਹਨ ਤੇ ਕਈ ਵਾਰ ਹਾਦਸਿਆਂ ਵਿਚ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।