ਵੈਲੇਨਟਾਈਨ-ਡੇਅ ’ਤੇ ਪਾਕਿ ਦੇ ਕਾਲਜ ਨੇ ਕੁੜੀਆਂ-ਮੁੰਡਿਆਂ ਲਈ ਜਾਰੀ ਕੀਤਾ ਅਜੀਬ ਫ਼ਰਮਾਨ

Monday, Feb 14, 2022 - 10:18 AM (IST)

ਵੈਲੇਨਟਾਈਨ-ਡੇਅ ’ਤੇ ਪਾਕਿ ਦੇ ਕਾਲਜ ਨੇ ਕੁੜੀਆਂ-ਮੁੰਡਿਆਂ ਲਈ ਜਾਰੀ ਕੀਤਾ ਅਜੀਬ ਫ਼ਰਮਾਨ

ਇਸਲਾਮਾਬਾਦ(ਭਾਸ਼ਾ)- ਭਾਰਤ ’ਚ ਜਾਰੀ ਹਿਜਾਬ ਵਿਵਾਦ ਦਰਮਿਆਨ ਪਾਕਿਸਤਾਨ ’ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਦੇ ਇਕ ਮੈਡੀਕਲ ਕਾਲਜ ਨੇ ਆਪਣੇ ਵਿਦਿਆਰਥੀਆਂ ਲਈ ਵੈਲੇਨਟਾਈਨ-ਡੇਅ ਨੂੰ ਲੈ ਕੇ ਇਕ ਅਜੀਬ ਫਰਮਾਨ ਜਾਰੀ ਕੀਤਾ ਹੈ। ਕਾਲਜ ਨੇ ਕੁੜੀਆਂ ਨੂੰ ਹਿਜਾਬ ਪਾਉਣ ਲਈ ਅਤੇ ਮੁੰਡਿਆਂ ਨੂੰ ਕੁੜੀਆਂ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣ ਅਤੇ ਨਮਾਜ ਵਾਲੀ ਚਿੱਟੀ ਟੋਪੀ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ

'ਫਰਾਈਡੇ ਟਾਈਮਜ਼' ਦੀ ਖ਼ਬਰ ਮੁਤਾਬਕ ਇਸਲਾਮਾਬਾਦ ਇੰਟਰਨੈਸ਼ਨਲ ਮੈਡੀਕਲ ਕਾਲਜ ਨੇ ਸ਼ਨੀਵਾਰ ਨੂੰ ਇਕ ਸਰਕੂਲਰ ਜਾਰੀ ਕਰਕੇ ਵਿਦਿਆਰਥੀਆਂ ਨੂੰ "ਵੈਲੇਨਟਾਈਨ ਡੇਅ" ਦੇ ਜਸ਼ਨਾਂ ਅਤੇ ਸੰਬੰਧਿਤ "ਗਤੀਵਿਧੀਆਂ, ਜੋ ਨੌਜਵਾਨਾਂ ਨੂੰ ਗ਼ਲਤ ਰਸਤੇ 'ਤੇ ਲੈ ਜਾਂਦੀਆਂ ਹਨ" ਵਿਚ ਹਿੱਸਾ ਨਾ ਲੈਣ ਲਈ ਕਿਹਾ ਹੈ। ਸਰਕੂਲਰ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਣ ਲਈ ਕਾਲਜ ਦੇ ਸਟਾਫ ਮੈਂਬਰ ਕੰਪਲੈਕਸ ’ਚ ਗਸ਼ਤ ਕਰਣਗੇ। ਜਿਹੜੇ ਵਿਦਿਆਰਥੀ ਜਾਂ ਵਿਦਿਆਰਥਣਾਂ ਨੂੰ ਨਿਯਮਾਂ ਦੀ ਉਲੰਘਨਾ ਕਰਦਿਆਂ ਫੜਿਆ ਗਿਆ, ਨੂੰ 5-5 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਏਗਾ।

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਰਸਮਾਂ ਨਿਭਾਅ ਰਹੇ ਲੋਕਾਂ ਨਾਲ ਵਾਪਰਿਆ ਭਾਣਾ, ਉਚੀਆਂ ਲਹਿਰਾਂ ਆਉਣ ਕਾਰਨ 11 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News