ਸਾਬਕਾ PM ਨਵਾਜ਼ ਸ਼ਰੀਫ਼ ਦਾ ਇਮਰਾਨ ਖਾਨ ''ਤੇ ਹਮਲਾ, ਕਿਹਾ-ਮੁਲਕ ''ਚ ਚੱਲ ਰਹੀਆਂ ਨੇ ਦੋ ਸਰਕਾਰਾਂ

10/23/2020 2:20:33 PM

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਇਕ ਵਾਰ ਫ਼ਿਰ ਇਮਰਾਨ ਖ਼ਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਮੁਲਕ ਦੇ ਹਾਲਾਤ ਕੌਣ ਨਹੀਂ ਜਾਣਦਾ। ਲੰਡਨ 'ਚ ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਹੋਰ ਕਿਸ ਸਬੂਤ ਦੀ ਜਰੂਰਤ ਹੈ। ਮੇਰੇ ਮੁਲਕ 'ਚ ਦੋ ਸਰਕਾਰਾਂ ਚੱਲ ਰਹੀਆਂ ਹਨ ਅਤੇ ਇਹ ਦੁਨੀਆ ਜਾਣਦੀ ਹੈ ਕਿ ਕੌਣ ਇਹ ਸਭ ਕਰ ਰਿਹਾ ਹੈ। ਦੂਸਰੇ ਪਾਸੇ, ਇਮਰਾਨ ਖਾਨ ਸਰਕਾਰ 'ਚ ਮੰਤਰੀ ਸ਼ਿਬਲੀ ਫਰਾਜ਼ ਨੇ ਵਿਰੋਧੀ ਨੇਤਾਵਾਂ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੇਟਿਕ ਫ਼ਰੰਟ ਨੂੰ ਸਿੱਧੇ ਤੌਰ 'ਤੇ ਚਿਤਾਵਨੀ ਦਿੱਤੀ ਹੈ। 

ਇਹ ਵੀ ਪੜ੍ਹੋ : ...ਆਖਿਰ ਕੈਪਟਨ ਅਮਰਿੰਦਰ ਕਾਇਲ ਹੋ ਹੀ ਗਏ ਸਿੱਧੂ ਦੀ ਸ਼ਬਦਾਵਲੀ ਤੋਂ

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੁਸ਼ਮਣ ਦੇ ਏਜੰਡੇ 'ਚੇ ਚੱਲ ਰਹੀ ਹੈ। ਇਹ ਮੁਲਕ ਨਾਲ ਗੱਦਾਰੀ ਹੈ। ਮੈਂ ਇਕ ਵਾਰ ਫ਼ਿਰ ਪੀਪੁਲਸ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ) ਨੇ ਨੇਤਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਅੱਗ ਨਾਲ ਖੇਡਣਾ ਬੰਦ ਕਰਨ ਨਹੀਂ ਤਾਂ ਸਰਕਾਰ ਨੂੰ ਸਖ਼ਤੀ ਦਿਖਾਉਣੀ ਪਵੇਗੀ। ਹਾਲਾਂਕਿ ਫ਼ਰਾਜ਼ ਨੇ ਸਿੰਧ 'ਚ ਆਈ.ਜੀ.ਪੀ. ਨੂੰ ਅਗਵਾ ਕਰਨ ਦੇ ਸਵਾਲ ਨੂੰ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ ਆਰਮੀ ਚੀਫ਼ ਇਸ ਦੀ ਜਾਂਚ ਦੇ ਹੁਕਮ ਦੇ ਚੁੱਕੇ ਹਨ। 

ਇਹ ਵੀ ਪੜ੍ਹੋ :6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼

 


Baljeet Kaur

Content Editor

Related News