ਅਫਗਾਨਿਸਤਾਨ ''ਚ ਤਾਲਿਬਾਨ ਦੀ ਵੱਡੀ ਕਾਰਵਾਈ, IS ਖੁਰਾਸਾਨ ਦੇ ਮਿਲਟਰੀ ਚੀਫ ਨੂੰ ਕੀਤਾ ਢੇਰ

02/28/2023 6:14:09 PM

ਕਾਬੁਲ (ਆਈ.ਏ.ਐੱਨ.ਐੱਸ.): ਅਫਗਾਨਿਸਤਾਨ ਦੇ ਸੱਤਾਧਾਰੀ ਤਾਲਿਬਾਨ ਨੇ ਇਸਲਾਮਿਕ ਸਟੇਟ ਖੁਰਾਸਾਨ ਸੂਬੇ (ISKP) 'ਤੇ ਵੱਡੀ ਕਾਰਵਾਈ ਕੀਤੀ ਹੈ। ਤਾਲਿਬਾਨ ਨੇ ਆਈਐਸਕੇਪੀ ਦੇ ਯੁੱਧ ਮੰਤਰੀ ਅਤੇ ਮਿਲਟਰੀ ਚੀਫ਼ ਕਾਰੀ ਫਤਿਹ ਨੂੰ ਮਾਰ ਦਿੱਤਾ। ਕਾਰੀ ਫਤਿਹ ਨੂੰ ਮਈ 2022 ਵਿੱਚ UNSC ਨਿਗਰਾਨੀ ਟੀਮ ਦੁਆਰਾ ISKP ਦੇ ਫੌਜੀ ਮੁਖੀ ਵਜੋਂ ਸੂਚੀਬੱਧ ਕੀਤਾ ਗਿਆ ਸੀ।

ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਕਾਰੀ ਫਤਿਹ ਸੋਮਵਾਰ ਨੂੰ ਕਾਬੁਲ ਵਿੱਚ ਇੱਕ ਆਪਰੇਸ਼ਨ ਵਿੱਚ ਮਾਰਿਆ ਗਿਆ। ਇਸ ਦੇ ਨਾਲ ਹੀ ਤਾਲਿਬਾਨ ਦੇ ਬੁਲਾਰੇ ਨੇ ਇਸਲਾਮਿਕ ਸਟੇਟ ਹਿੰਦ ਪ੍ਰਾਂਤ (ISHP) ਦੇ ਏਜਾਜ਼ ਅਹਿਮਦ ਅਹੰਗਰ ਦੇ ਨਾਲ ਦੋ ਹੋਰ ਸਾਥੀਆਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ। ਕਾਰੀ ਫਤਿਹ ISKP ਲਈ ਰਣਨੀਤੀ ਬਣਾਉਂਦਾ ਸੀ। ਉਸ ਨੇ ਹਾਲ ਹੀ ਵਿਚ ਕਾਬੁਲ ਵਿਚ ਰੂਸ, ਪਾਕਿਸਤਾਨ ਅਤੇ ਚੀਨ ਦੇ ਦੂਤਘਰਾਂ 'ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਕਾਰੀ ਫਤਿਹ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਖੁਰਾਸਾਨ ਡਾਇਰੀ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ। ਕਾਰੀ ਤੁਫੈਲ ਉਰਫ਼ ਫਤਿਹ ਨੰਗਰਹਾਰ ਵਿੱਚ ਆਈਐਸਕੇਪੀ ਦੇ ਕੰਟਰੋਲ ਦੌਰਾਨ ਪੂਰਬੀ ਸੈਕਟਰ ਕਮਾਂਡਰ ਸੀ। ਹਾਲਾਂਕਿ,ਹਾਲ ਹੀ ਦੇ ਸਮੇਂ ਵਿੱਚ ਸਮੂਹ ਨੇ ਆਪਣੀ ਰਣਨੀਤੀ ਬਦਲ ਦਿੱਤੀ ਅਤੇ ਖੁਫੀਆ ਮੁਖੀ ਬਣਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਲੁਟੇਰਿਆਂ ਨੇ ਭਾਰਤੀ ਵਿਅਕਤੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਚੋਰੀ ਕੀਤੀ ਨਕਦੀ

ਸੰਯੁਕਤ ਰਾਸ਼ਟਰ ਦੀ ਰਿਪੋਰਟ ਤੋਂ ਬਾਅਦ ਕਾਰਵਾਈ

ਤਾਲਿਬਾਨ ਸਰਕਾਰ ਦੀ ਇਹ ਕਾਰਵਾਈ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਇਰਾਕ ਅਤੇ ਖੁਰਾਸਾਨ 'ਚ ਇਸਲਾਮਿਕ ਸਟੇਟ ਨੇ ਅਫਗਾਨਿਸਤਾਨ 'ਚ ਭਾਰਤ, ਚੀਨ ਅਤੇ ਈਰਾਨ ਦੇ ਦੂਤਘਰਾਂ 'ਤੇ ਅੱਤਵਾਦੀ ਹਮਲਿਆਂ ਦੀ ਧਮਕੀ ਦਿੱਤੀ ਹੈ। ਸੰਯੁਕਤ ਰਾਸ਼ਟਰ ਦਾ ਦਾਅਵਾ ਹੈ ਕਿ ਆਈਐਸਆਈਐਲ-ਕੇ ਕੋਲ 1000-3000 ਲੜਾਕੇ ਹਨ। ਇਨ੍ਹਾਂ ਵਿੱਚੋਂ ਲਗਭਗ 200 ਮੱਧ ਏਸ਼ੀਆ ਵਿੱਚ ਹਨ। ਹਾਲਾਂਕਿ ਕੁਝ ਦੇਸ਼ਾਂ ਦਾ ਮੰਨਣਾ ਹੈ ਕਿ ਇਹ ਗਿਣਤੀ 6000 ਤੱਕ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਆਈਐਸਆਈਐਲ ਵੱਲੋਂ ਖਤਰੇ ਦਾ ਖੁਲਾਸਾ ਕੀਤਾ ਗਿਆ ਹੈ। ਦੱਸਿਆ ਗਿਆ ਕਿ ਆਈਐਸਆਈਐਲ ਅੱਤਵਾਦੀ ਸਮੂਹ ਨੇ ਆਪਣੀਆਂ ਗਤੀਵਿਧੀਆਂ ਨੂੰ ਹੋਰ ਫੈਲਾਉਣ ਦੀ ਇੱਛਾ ਜਾਰੀ ਰੱਖੀ ਹੋਈ ਹੈ। ਆਈਐਸਆਈਐਲ-ਕੇ ਨੇ ਆਪਣੇ ਆਪ ਨੂੰ ਤਾਲਿਬਾਨ ਦੇ ਮੁੱਖ ਵਿਰੋਧੀ ਵਜੋਂ ਸਥਾਪਿਤ ਕੀਤਾ ਹੈ ਅਤੇ ਹੁਣ ਇਹ ਦਰਸਾਉਣਾ ਚਾਹੁੰਦਾ ਹੈ ਕਿ ਤਾਲਿਬਾਨ ਅਫਗਾਨਿਸਤਾਨ ਵਿੱਚ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਨ। ਅਜਿਹੇ 'ਚ ਕੂਟਨੀਤਕ ਮਿਸ਼ਨ ਨੂੰ ਨਿਸ਼ਾਨਾ ਬਣਾ ਕੇ ਆਈਐਸ ਤਾਲਿਬਾਨ ਨਾਲ ਦੂਜੇ ਦੇਸ਼ਾਂ ਦੇ ਸਬੰਧਾਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News