ਮਾਰਿਆ ਗਿਆ ISIS ਦਾ ਸਰਗਣਾ ਅਬੂ ਹਸਨ ਅਲ-ਹਾਸ਼ਿਮੀ, ਇਹ ਹੋਵੇਗਾ ਅੱਤਵਾਦੀ ਸੰਗਠਨ ਦਾ ਨਵਾਂ ਲੀਡਰ
Wednesday, Nov 30, 2022 - 11:21 PM (IST)
ਇੰਟਰਨੈਸ਼ਨਲ ਡੈਸਕ : ਅੱਤਵਾਦੀ ਸੰਗਠਨ ISIS ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਦਿੰਦਿਆਂ ਸੰਗਠਨ ਨੇ ਦੱਸਿਆ ਕਿ ਉਸ ਦੇ ਸੰਗਠਨ ਦਾ ਨੇਤਾ ਅਬੂ ਹਸਨ ਅਲ-ਹਾਸ਼ਿਮੀ ਅਲ-ਕੁਰੈਸ਼ੀ ਯੁੱਧ 'ਚ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਸੰਸਥਾ ਦੇ ਨਵੇਂ ਲੀਡਰ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਕ ਆਡੀਓ ਸੰਦੇਸ਼ 'ਚ ਬੋਲਦਿਆਂ ਬੁਲਾਰੇ ਨੇ ਸੰਗਠਨ ਦੇ ਨਵੇਂ ਸਰਗਣਾ ਦੀ ਪਛਾਣ ਅਬੂ ਅਲ-ਹੁਸੈਨ ਅਲ-ਹੁਸੈਨੀ ਅਲ-ਕੁਰੈਸ਼ੀ ਵਜੋਂ ਕੀਤੀ ਹੈ। ਵੇਰਵੇ ਦਿੰਦਿਆਂ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਹਾਸ਼ਿਮੀ, ਇਕ ਇਰਾਕੀ, "ਅੱਲ੍ਹਾ ਦੇ ਦੁਸ਼ਮਣਾਂ ਨਾਲ ਲੜਾਈ 'ਚ" ਮਾਰਿਆ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨੀ ਡਰੋਨ ਹੋਇਆ ਮੁੜ ਦਾਖ਼ਲ, ਥਾਣਾ ਖਾਲੜਾ ਤੇ BSF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਡੇਗਿਆ
ਹਾਲਾਂਕਿ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਇਹ ਨਹੀਂ ਦੱਸਿਆ ਕਿ ਅਬੂ ਹਸਨ ਦੀ ਮੌਤ ਕਦੋਂ ਹੋਈ। ਦੱਸ ਦੇਈਏ ਕਿ ISIS ਨੇ ਸਾਲ 2014 'ਚ ਇਰਾਕ ਅਤੇ ਸੀਰੀਆ 'ਤੇ ਵੱਡੇ ਪੱਧਰ 'ਤੇ ਕਬਜ਼ਾ ਕੀਤਾ ਸੀ ਪਰ ਹੌਲੀ-ਹੌਲੀ ਦੋਵਾਂ ਦੇਸ਼ਾਂ ਤੋਂ ਇਸ ਦੀ ਸਰਦਾਰੀ ਘਟਦੀ ਗਈ। ਇਰਾਕ ਅਤੇ ਸੀਰੀਆ 'ਚ ਸਰਗਰਮ ਇਹ ਅੱਤਵਾਦੀ ਸੰਗਠਨ ਪਿਛਲੇ ਕੁਝ ਸਾਲਾਂ 'ਚ ਕਾਫੀ ਕਮਜ਼ੋਰ ਹੋ ਚੁੱਕਾ ਹੈ। ਪਹਿਲਾਂ, ਆਈਐੱਸਆਈਐੱਸ ਨੂੰ 2017 'ਚ ਇਰਾਕ ਵਿੱਚ ਉਖਾੜ ਦਿੱਤਾ ਗਿਆ ਸੀ ਅਤੇ ਫਿਰ 2 ਸਾਲਾਂ ਬਾਅਦ ਸੀਰੀਆ ਵਿੱਚ ਵੀ ਇਸ ਨੂੰ ਤਬਾਹ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਕੁਝ ਮੌਕਿਆਂ 'ਤੇ ਇਸ ਸੰਗਠਨ ਦੇ ਅੱਤਵਾਦੀ ਹਮਲੇ ਕਰਦੇ ਰਹਿੰਦੇ ਹਨ। ਇਸ ਦੇ ਅੱਤਵਾਦੀ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਵੀ ਦਹਿਸ਼ਤ ਫੈਲਾਉਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਪੁੱਤ ਬਣਿਆ ਕਪੁੱਤ, ਮਕਾਨ ਵੇਚ ਦਿਵਿਆਂਗ ਪਿਓ ਨੂੰ ਗਲੀਆਂ ’ਚ ਰੁਲਣ ਲਈ ਛੱਡਿਆ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।