ਪਾਕਿਸਤਾਨ ਦੇ ਖੈਬਰ ''ਚ TTP ਤੋਂ ਕਿਤੇ ਜ਼ਿਆਦਾ ਖਤਰਨਾਕ ਹੈ ISIS-K

01/23/2022 5:16:06 PM

ਪੇਸ਼ਾਵਰ- ਅਫਗਾਨਿਸਤਾਨ 'ਚ ਸਰਗਰਮ ਇਸਲਾਮਾਮਿਕ ਸਟੇਟ ਖੁਰਾਸਾਨ (ਆਈ.ਐੱਸ.ਆਈ.ਐੱਸ.-ਕੇ) ਨੇ ਪ੍ਰਤੀਬੰਧਿਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੀ ਤੁਲਨਾ 'ਚ ਪਾਕਿਸਤਾਨ ਦੇ ਅਸ਼ਾਂਤ ਪ੍ਰਾਂਤ ਖੈਬਰ ਪਖਤੂਨਖਵਾ ਦੀ ਸ਼ਾਂਤੀ ਅਤੇ ਅਖੰਡਤਾ ਲਈ ਕਿਤੋਂ ਜ਼ਿਆਦਾ ਵੱਡਾ ਖਤਰਾ ਪੈਦਾ ਕੀਤਾ ਹੈ। ਪ੍ਰਾਂਤੀ ਪੁਲਸ ਪ੍ਰਮੁੱਖ ਨੇ ਸ਼ਨੀਵਾਰ ਨੂੰ ਇਹ ਕਿਹਾ। ਪਿਛਲੇ ਸਾਲ ਅਗਸਤ 'ਚ ਕਾਬੁਲ 'ਚ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਅਫਗਾਨਿਸਤਾਨ ਦੇ ਕਈ ਸ਼ਹਿਰਾਂ 'ਚ ਹਮਲੇ ਤੇਜ਼ ਕਰਨ ਵਾਲੇ  ISIS-K ਨੇ ਖੈਬਰ ਪਖਤੂਨਖਵਾ ਪ੍ਰਾਂਤ 'ਚ ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀਆਂ 'ਤੇ ਅੱਤਵਾਦੀ ਹਮਲਿਆਂ ਨੂੰ ਵੀ ਅੰਜ਼ਾਮ ਦਿੱਤਾ ਸੀ। 
ਖੈਬਰ ਪਖਤੂਨਖਵਾ ਦੇ ਪੁਲਸ ਪ੍ਰਮੁੱਖ ਮੁਅੱਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ IS-K ਨੇ ਇਸ ਪ੍ਰਾਂਤ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਟੀ.ਟੀ.ਪੀ. ਦੀ ਤੁਲਨਾ 'ਚ ਜ਼ਿਆਦਾ ਖਤਰਾ ਪੈਦਾ ਕੀਤਾ ਹੈ। ਪਿਛਲੇ ਸਾਲ ਅਕਤੂਬਰ 'ਚ IS-K ਨੇ ਪ੍ਰਾਂਤੀ ਰਾਜਧਾਨੀ 'ਚ ਸਰਦਾਰ ਸਤਨਾਮ ਸਿੰਘ (ਖਾਲਸਾ) ਨਾਮਕ ਇਕ ਪ੍ਰਸਿੱਧੀ ਸਿੱਖ ਹਕੀਮ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਉਹ ਇਥੇ ਯੂਨਾਨੀ ਮੈਡੀਕਲ ਸਿਸਟਮ ਨਾਲ ਲੋਕਾਂ ਦਾ ਇਲਾਜ ਕਰਿਆ ਕਰਦੇ ਸਨ। ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ 'ਚ ਪ੍ਰਾਂਤ ਦੇ ਵੱਖ-ਵੱਖ ਹਿੱਸਿਆਂ 'ਚ ਘੱਟ ਤੋਂ ਘੱਟ ਤਿੰਨ ਪੁਲਸਕਰਮੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। 


Aarti dhillon

Content Editor

Related News