ISIS-K ਨੇ ਲਈ ਪਾਕਿਸਤਾਨ ਦੇ ਪੇਸ਼ਾਵਰ 'ਚ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਵਾਰੀ

10/02/2021 10:15:56 AM

ਪੇਸ਼ਾਵਰ (ਭਾਸ਼ਾ)- ਇਸਲਾਮਿਕ ਸਟੇਟ ਖੁਰਾਸਾਨ (ਆਈ.ਐੱਸ.ਆਈ.ਐੱਸ.-ਕੇ) ਨੇ ਪੇਸ਼ਾਵਰ ਸ਼ਹਿਰ ਵਿਚ ਇਕ ਮਸ਼ਹੂਰ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਸਮੂਹ ਇਸਲਾਮਿਕ ਸਟੇਟ ਅਫ਼ਗਾਨਿਸਤਾਨ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਦੱਸਿਆ ਕਿ ਹਕੀਮ ਸਰਦਾਰ ਸਤਮਨ ਸਿੰਘ (ਖਾਲਸਾ) ਵੀਰਵਾਰ ਨੂੰ ਆਪਣੇ ਕਲੀਨਿਕ ਵਿਚ ਸੀ, ਉਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਉਸ ਦੇ ਕਮਰੇ ਵਿਚ ਦਾਖਲ ਹੋਏ ਅਤੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਅਪਰਾਧੀ ਉਥੋਂ ਭੱਜ ਗਏ।

ਇਹ ਵੀ ਪੜ੍ਹੋ : ਸ਼ਰਮਨਾਕ: ਪੁਲਸ ਅਫ਼ਸਰ ਨੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਕੀਤਾ ਜ਼ਬਰ-ਜਿਨਾਹ, ਫਿਰ ਕਤਲ ਪਿੱਛੋਂ ਲਾਸ਼ ਨੂੰ ਲਗਾਈ ਅੱਗ

ਪੁਲਸ ਨੇ ਕਿਹਾ ਕਿ ਯੂਨਾਨੀ ਡਾਕਟਰ ਸਿੰਘ ਨੂੰ 4 ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਈ.ਐੱਸ.ਆਈ.ਐੱਸ.-ਕੇ ਨੇ ਵੀਰਵਾਰ ਰਾਤ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। 15 ਅਗਸਤ ਨੂੰ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਹਮਲੇ ਕਰ ਰਹੇ ਆਈ.ਐੱਸ.ਆਈ.ਐੱਸ.-ਕੇ ਨੇ 26 ਅਗਸਤ ਨੂੰ ਕਾਬੁਲ ਹਵਾਈ ਅੱਡੇ 'ਤੇ ਹੋਏ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਉਸ ਹਮਲੇ ਵਿਚ ਕਰੀਬ 170 ਅਫ਼ਗਾਨ ਨਾਗਰਿਕਾਂ ਅਤੇ 13 ਅਮਰੀਕੀ ਫ਼ੌਜੀ ਮਾਰੇ ਗਏ ਸਨ।

ਇਹ ਵੀ ਪੜ੍ਹੋ : ਸੋਡੇ ਦੀ 2 ਲੀਟਰ ਬੋਤਲ ਖ਼ਰੀਦਣ ਲਈ ਦੇਣੇ ਪੈਂਦੇ ਸਨ 80 ਲੱਖ ਬੋਲੀਵਰ, ਵੈਨੇਜ਼ੁਏਲਾ ਲਿਆਇਆ ਨਵੀਂ ਕਰੰਸੀ

ਪੰਜਾਬ ਪੁਲਸ ਅਨੁਸਾਰ ਸਿੰਘ ਇਕ ਦਿਨ ਪਹਿਲਾਂ ਹਸਨ ਅਬਦਾਲ ਤੋਂ ਪੇਸ਼ਾਵਰ ਆਏ ਸਨ। ਉਹ ਸਿੱਖ ਭਾਈਚਾਰੇ ਵਿਚ ਪ੍ਰਸਿੱਧ ਹਸਤੀ ਸਨ। ਉਹ ਪੇਸ਼ਾਵਰ ਦੇ ਚਰਸੱਦਾ ਰੋਡ 'ਤੇ ਧਰਮਿੰਦਰ ਫਾਰਮੇਸੀ ਦੇ ਨਾਂ 'ਤੇ ਕਲੀਨਿਕ ਚਲਾ ਰਹੇ ਸਨ। ਉਹ ਪਿਛਲੇ 20 ਸਾਲਾਂ ਤੋਂ ਸ਼ਹਿਰ ਵਿਚ ਰਹਿ ਰਿਹੇ ਸਨ। ਸਿੰਘ (45) ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਅਤੇ ਦੋ ਪੁੱਤਰ ਛੱਡ ਗਏ ਹਨ। ਖੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਸਿੰਘ ਦੇ ਕਤਲ ਦੀ ਸਖ਼ਤ ਨਿੰਦਾ ਕੀਤੀ ਅਤੇ ਪੁਲਸ ਨੂੰ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News