ਪਾਕਿ ’ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹੈ ISIS, ਪਾਕਿ ਗ੍ਰਹਿ ਮੰਤਰਾਲਾ ਨੇ ਕੀਤਾ ਖ਼ੁਲਾਸਾ

Thursday, Jan 04, 2024 - 11:49 AM (IST)

ਇਸਲਾਮਾਬਾਦ - ਅਸ਼ਾਂਤ ਖੈਬਰ ਪਖਤੂਨਖਵਾ ਖੇਤਰ ਵਿਚ ਵੱਡੀ ਗਿਣਤੀ ਵਿਚ ਤਹਿਰੀਕ-ਏ-ਤਾਲਿਬਾਨ ਅੱਤਵਾਦੀਆਂ ਦੀ ਆਮਦ ਦਰਮਿਆਨ ਪਾਕਿਸਤਾਨ ਦੇ ਸਾਹਮਣੇ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਵੱਲੋਂ ਵੀ ਖਤਰਾ ਬਣਿਆ ਹੋਇਆ ਹੈ, ਜੋ ਦੇਸ਼ ’ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਹ ਗੱਲ ਕਹੀ ਹੈ। ਮੰਤਰਾਲੇ ਵੱਲੋਂ ਸੀਨੇਟ ਨੂੰ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੀਆਂ ਵਧਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਪਾਬੰਦੀਸ਼ੁਦਾ ਸਮੂਹ ਦੇ ਖਿਲਾਫ ਤਾਲਿਬਾਨ ਦੀ ਅਗਵਾਈ ਵਾਲੀ ਅੰਤਰਿਮ ਅਫਗਾਨ ਸਰਕਾਰ ਦੀ ਅਣਗਹਿਲੀ ਬਾਰੇ ਵੀ ਸੀਨੇਟ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਖ਼ਬਰ ਪੜ੍ਹੋ - ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਲੈ ਕੇ ਆਈ ਵੱਡੀ ਖ਼ਬਰ

ਗ੍ਰਹਿ ਮੰਤਰਾਲੇ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ 2022 ਦੀ ਸ਼ਾਂਤੀ ਵਾਰਤਾ ਦੌਰਾਨ ਟੀ. ਟੀ. ਪੀ. ਦੇ ਪੁਨਰਗਠਨ ਅਤੇ ਉਸ ਦੀਆਂ ਗਤੀਵਿਧੀਆਂ ’ਚ ਵਾਧੇ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਨੇ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਵਧਾ ਦਿੱਤਾ ਹੈ।

ਇਹ ਵੀ ਖ਼ਬਰ ਪੜ੍ਹੋ - ਸਲਮਾਨ ਨੇ ਨਿਭਾਈ ਆਮਿਰ ਖ਼ਾਨ ਨਾਲ ਦੋਸਤੀ, ਆਪਣੇ ਘਰ ਕਰਵਾਈ ਧੀ ਈਰਾ ਦੀ ਮਹਿੰਦੀ ਸੈਰੇਮਨੀ

ਮੰਤਰਾਲੇ ਨੇ ਕਿਹਾ, “ਟੀ. ਟੀ. ਪੀ. ਨੇ ਆਪਣੀਆਂ ਗਤੀਵਿਧੀਆਂ ’ਚ ਕਾਫ਼ੀ ਵਾਧਾ ਕਰ ਦਿੱਤਾ ਹੈ ਅਤੇ ਆਪਣੀ ਸਮਰੱਥਾ ਨੂੰ ਮਜ਼ਬੂਤ ​​ਕਰਨ ਲਈ ਦੂਜੇ ਕੱਟੜਪੰਥੀ ਸਮੂਹਾਂ ਤੋਂ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੀਆਂ ਗਤੀਵਿਧੀਆਂ ਖਾਸ ਤੌਰ ’ਤੇ ਖੈਬਰ ਪਖਤੂਨਖਵਾ ਵਿਚ ਕੇਂਦਰਿਤ ਹਨ ਅਤੇ ਬਲੋਚਿਸਤਾਨ ਵਿਚ ਵੀ ਇਸ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ। ਇਹ ਸੰਗਠਨ ਦੇਸ਼ ’ਚ ਆਪਣਾ ਨੈੱਟਵਰਕ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


sunita

Content Editor

Related News