ਅਮਰੀਕਾ ਨੇ ਕਿਹਾ- ਕਾਬੁਲ ਹਵਾਈ ਅੱਡੇ ''ਤੇ ਹਮਲੇ ਲਈ ਆਈ.ਐੱਸ. ਜ਼ਿੰਮੇਵਾਰ
Friday, Aug 27, 2021 - 12:13 AM (IST)
ਵਾਸ਼ਿੰਗਟਨ - ਕਾਬੁਲ ਏਅਰਪੋਰਟ ਦੇ ਬਾਹਰ ਧਮਾਕਿਆਂ ਤੋਂ ਤਾਲਿਬਾਨ ਨੇ ਪੱਲਾ ਝਾੜ ਲਿਆ ਹੈ ਤਾਂ ਅਮਰੀਕੀ ਅਧਿਕਾਰੀਆਂ ਨੇ ਇਸ ਨੂੰ ਇਸਲਾਮਿਕ ਸਟੇਟ ਦੀ ਕਰਤੂਤ ਦੱਸਿਆ ਹੈ। ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਹਾਮਿਦ ਕਰਜਈ ਅੰਤਰਰਾਸ਼ਟਰੀ ਏਅਰਪੋਰਟ ਦੇ ਬਾਹਰ ਦੋ ਧਮਾਕਿਆਂ ਵਿੱਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋਈ ਹੈ ਤਾਂ 120 ਲੋਕ ਜ਼ਖ਼ਮੀ ਹੋ ਗਏ ਹਨ। ਹਮਲਾ ਅਜਿਹੇ ਸਮੇਂ 'ਤੇ ਹੋਇਆ ਹੈ, ਜਦੋਂ ਅਮਰੀਕਾ, ਆਸਟਰੇਲੀਆ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੇ ਅੱਜ ਹੀ ਏਅਰਪੋਰਟ ਦੇ ਕੋਲ ਹਮਲਿਆਂ ਦੀ ਚਿਤਾਵਨੀ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਦੂਰ ਰਹਿਣ ਨੂੰ ਕਿਹਾ ਸੀ।
ਇਹ ਵੀ ਪੜ੍ਹੋ - ਕਾਬੁਲ ਧਮਾਕਾ: ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਸਵੇਰੇ ਹੀ ਦਿੱਤੀ ਸੀ ਹਮਲੇ ਦੀ ਚਿਤਾਵਨੀ
ਅਮਰੀਕਾ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ “ਯਕੀਨੀ ਤੌਰ 'ਤੇ ਮੰਨਿਆ ਜਾ ਰਿਹਾ ਹੈ ਕਿ” ਕਾਬੁਲ ਹਵਾਈ ਅੱਡੇ ਦੇ ਕੋਲ ਹੋਏ ਬੰਬ ਧਮਾਕੇ ਪਿੱਛੇ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦਾ ਹੱਥ ਹੈ। ਅਧਿਕਾਰੀ ਨੇ ਕਿਹਾ ਕਿ ਦੋ ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਰੀਆਂ ਦੁਆਰਾ ਵੀਰਵਾਰ ਨੂੰ ਕੀਤੇ ਗਏ ਹਮਲੇ ਵਿੱਚ ਅਮਰੀਕਾ ਦੇ ਫੌਜੀ ਜ਼ਖ਼ਮੀ ਹੋਏ ਹਨ। ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸਲਾਮਿਕ ਸਟੇਟ ਸਮੂਹ ਤਾਲਿਬਾਨ ਤੋਂ ਜ਼ਿਆਦਾ ਅੱਤਵਾਦੀ ਹਨ ਅਤੇ ਇਸ ਨੇ ਨਾਗਰਿਕਾਂ 'ਤੇ ਕਈ ਵਾਰ ਹਮਲੇ ਕੀਤੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।