IS ਨੇ ਕਾਬੁਲ ''ਚ 2 ਧਮਾਕਿਆਂ ਦੀ ਲਈ ਜ਼ਿੰਮੇਵਾਰੀ
Saturday, Dec 11, 2021 - 05:22 PM (IST)
ਕਾਬੁਲ (ਵਾਰਤਾ)- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹਾਲ ਹੀ ਵਿਚ ਹੋਏ 2 ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਅਫ਼ਗਾਨ ਪ੍ਰਸਾਰਕ ਸ਼ਮਸ਼ਾਦ ਨਿਊਜ਼ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊਜ਼ ਵੱਲੋਂ ਟਵਿੱਟਰ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਤਵਾਦੀ ਸਮੂਹ ਆਈ.ਐੱਸ. ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।
ਸ਼ੁੱਕਰਵਾਰ ਨੂੰ ਟੋਲੋ ਨਿਊਜ਼ ਪ੍ਰਸਾਰਕ ਨੇ ਦੱਸਿਆ ਕਿ ਪੱਛਮੀ ਕਾਬੁਲ ਵਿਚ 2 ਧਮਾਕਿਆਂ ਵਿਚ ਘੱਟੋ-ਘੱਟ 2 ਲੋਕ ਮਾਰੇ ਗਏ ਅਤੇ 4 ਹੋਰ ਜ਼ਖ਼ਮੀ ਹੋ ਗਏ। ਸਾਲ 2021 ਦੇ ਮੱਧ ਵਿਚ ਤਾਲਿਬਾਨ ਨੇ ਦੇਸ਼ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੌਰਾਨ ਅਫ਼ਗਾਨਿਸਤਾਨ ਵਿਚ ਇਕ ਵੱਡੇ ਹਮਲੇ ਦੀ ਅਗਵਾਈ ਕੀਤੀ ਅਤੇ ਅਗਸਤ ਵਿਚ ਪੂਰੇ ਦੇਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਸਤੰਬਰ ਵਿਚ ਤਾਲਿਬਾਨ ਨੇ ਇਕ ਅੰਤਰਿਮ ਸਰਕਾਰ ਦੀ ਸਥਾਪਨਾ ਕੀਤੀ। ਉਦੋਂ ਤੋਂ ਆਈ.ਐੱਸ. ਨੇ ਦੇਸ਼ ਭਰ ਵਿਚ ਹਮਲੇ ਤੇਜ਼ ਕਰ ਦਿੱਤੇ ਹਨ।