ਸੀਰੀਆ ਦੇ ਫੌਜੀ ਟਿਕਾਣੇ ''ਤੇ ਆਈ.ਐੱਸ. ਦਾ ਹਮਲਾ, 8 ਹਲਾਕ

Sunday, Jun 21, 2020 - 09:52 PM (IST)

ਸੀਰੀਆ ਦੇ ਫੌਜੀ ਟਿਕਾਣੇ ''ਤੇ ਆਈ.ਐੱਸ. ਦਾ ਹਮਲਾ, 8 ਹਲਾਕ

ਦਮਿਸ਼ਕ (ਸਿਨਹੂਆ)- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਨੇ ਸੀਰੀਆ ਦੇ ਪੂਰਬੀ ਇਲਾਕੇ ਵਿਚ ਸੀਰੀਆਈ ਫੌਜੀ ਟਿਕਾਣੇ 'ਤੇ ਹਮਲਾ ਕਰਕੇ 8 ਫੌਜੀਆਂ ਦੀ ਹੱਤਿਆ ਕਰ ਦਿੱਤੀ ਤੇ ਤਿੰਨ ਹੋਰ ਨੂੰ ਅਗਵਾ ਕਰ ਲਿਆ। ਯੁੱਧ 'ਤੇ ਨਿਗਰਾਨੀ ਰੱਖਣ ਵਾਲੀ ਸੀਰੀਆਈ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਆਈ.ਐੱਸ. ਨੇ ਪੂਰਬੀ ਸੂਬੇ ਦੇਈਰ ਅਲ ਜੋਓਰ ਦੇ ਅਲ ਮਾਯਾਦੀਨ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਸਥਿਤ ਸੀਰੀਆਈ ਫੌਜੀ ਟਿਕਾਣੇ 'ਤੇ ਹਮਲਾ ਕੀਤਾ।

ਇਹ ਹਮਲਾ ਪੂਰਬੀ ਸੀਰੀਆ ਦੇ ਰੇਗਿਸਤਾਨੀ ਖੇਤਰ ਵਿਚ ਆਈ.ਐੱਸ. ਵਲੋਂ ਸ਼ੁਰੂ ਕੀਤੇ ਗਏ ਹਮਲੇ ਦੀ ਲੜੀ ਵਿਚ ਸਭ ਤੋਂ ਤਾਜ਼ਾ ਹੈ। ਆਈ.ਐੱਸ. ਨੇ ਸੀਰੀਆ ਦੇ ਮਹੱਤਵਪੂਰਨ ਇਲਾਕਿਆਂ ਵਿਚ ਆਪਣਾ ਦਬਦਬਾ ਚਾਹੇ ਹੀ ਗੁਆ ਦਿੱਤਾ ਹੈ ਪਰ ਇਸ ਦੇ ਸਲੀਪਰਸ ਸੈਲ ਤੇ ਕੁਝ ਸਮੂਹ ਸੀਰੀਆਈ ਬਲਾਂ 'ਤੇ ਲਗਾਤਾਰ ਹਮਲੇ ਕਰਦੇ ਰਹਿੰਦੇ ਹਨ।


author

Baljit Singh

Content Editor

Related News