ਇਰਾਕੀ ਸੁਰੱਖਿਆ ਬਲਾਂ ਦੀ ਕਾਰਵਾਈ ''ਚ 4 ਇਸਲਾਮਿਕ ਅੱਤਵਾਦੀ ਢੇਰ

04/19/2020 5:55:20 PM

ਬਗਦਾਦ- ਇਰਾਕ ਦੇ ਕਿਰਕੁਕ ਸੂਬੇ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਚਾਰ ਅੱਤਵਾਦੀ ਢੇਰ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਉੱਤਰੀ ਸੂਬੇ ਕਿਰਕੁਕ ਵਿਚ ਸੰਘੀ ਪੁਲਸ ਤੇ ਅਰਧ-ਸੈਨਿਕ ਹੈਸ਼ ਸ਼ਾਦਾਬੀ ਨੇ ਸੰਯੁਕਤ ਕਾਰਵਾਈ ਕਰਦੇ ਹੋਏ ਕਿਰਕੁਕ ਦੀ ਰਾਜਧਾਨੀ ਵਿਚ ਇਕ ਪਿੰਡ ਵਿਚ ਇਸਲਾਮਿਕ ਸਟੇਟ ਦੇ ਖੁਫੀਆ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਤੇ ਇਸ ਦੌਰਾਨ ਦੋ ਫੌਜੀ ਤੇ ਤਿੰਨ ਨਾਗਰਿਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇਕ ਹੋਰ ਘਟਨਾ ਵਿਚ ਦਿਯਾਲਾ ਸੂਬੇ ਦੀ ਰਾਜਧਾਨੀ ਵਿਚ ਨਾਕੇ 'ਤੇ ਡਿਊਟੀ ਕਰ ਰਹੇ ਇਕ ਪੁਲਸ ਕਰਮਚਾਰੀ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੇ ਹਮਲਿਆਂ ਦੇ ਪਿੱਛੇ ਜ਼ਿਆਦਾਤਰ ਆਈ.ਐਸ. ਦਾ ਹੱਥ ਹੁੰਦਾ ਹੈ। ਜ਼ਿਕਰਯੋਗ ਹੈ ਕਿ ਸਾਲ 2017 ਵਿਚ ਇਰਾਕੀ ਸੁਰੱਖਿਆ ਬਲਾਂ ਵਲੋਂ ਇਸਲਾਮਿਕ ਸਟੇਟ ਨੂੰ ਹਰਾਉਣ ਤੋਂ ਬਾਅਦ ਦੇਸ਼ ਦੇ ਸੁਰੱਖਿਆ ਹਾਲਾਤ ਵਿਚ ਵਿਆਪਕ ਸੁਧਾਰ ਆਇਆ ਪਰ ਇਸਲਾਮਿਕ ਸਟੇਟ ਦੇ ਅੱਤਵਾਦੀ ਅਜੇ ਦੂਰ-ਦਰਾਜ ਤੇ ਪਹਾੜੀ ਇਲਾਕਿਆਂ ਵਿਚ ਲੁਕ ਕੇ ਸੁਰੱਖਿਆ ਬਲਾਂ 'ਤੇ ਹਮਲਾ ਕਰਦੇ ਹਨ। 


Baljit Singh

Content Editor

Related News