ਇਰਾਕ ''ਚ ਨਵੇਂ ਸਿਰੇ ਤੋਂ ਪ੍ਰਦਰਸ਼ਨ ਸ਼ੁਰੂ, 42 ਲੋਕਾਂ ਦੀ ਮੌਤ
Saturday, Oct 26, 2019 - 10:27 AM (IST)
ਬਗਦਾਦ— ਇਰਾਕ 'ਚ ਸਰਕਾਰ ਖਿਲਾਫ ਨਵੇਂ ਸਿਰੇ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ 'ਚ ਸ਼ੁੱਕਰਵਾਰ ਨੂੰ 42 ਲੋਕ ਮਾਰੇ ਗਏ। ਨਿਗਰਾਨੀ ਸਮੂਹ ਅਤੇ ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਅਕਤੂਬਰ ਦੀ ਸ਼ੁਰੂਆਤ 'ਚ ਹੋਏ ਪ੍ਰਦਰਸ਼ਨਾਂ 'ਚ 150 ਤੋਂ ਵਧੇਰੇ ਲੋਕ ਮਾਰੇ ਗਏ ਸਨ। ਇਸ ਵਿਚਕਾਰ ਇਰਾਕ ਦੇ ਸਰਵ-ਉੱਚ ਸ਼ੀਆ ਸੰਗਠਨ ਦੇ ਅਧਿਕਾਰੀਆਂ ਅਤੇ ਸੰਯੁਕਤ ਰਾਸ਼ਟਰ ਸਣੇ ਕਈ ਸੰਸਥਾਵਾਂ ਨੇ ਸੰਯਮ ਰੱਖਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਸ਼ਾਂਤੀਪੂਰਣ ਰਹੀ, ਜਦ ਪ੍ਰਦਰਸ਼ਨਕਾਰੀ ਸੁਰੱਖਿਆ ਫੌਜ ਨੂੰ ਫੁੱਲ ਦਿੰਦੇ ਨਜ਼ਰ ਆਏ ਪਰ ਸ਼ੁੱਕਰਵਾਰ ਸ਼ਾਮ ਤਕ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ, ਜਿਸ 'ਚ 42 ਲੋਕਾਂ ਦੀ ਜਾਨ ਚਲੇ ਗਈ। ਇਨ੍ਹਾਂ 'ਚੋਂ ਅੱਧੇ ਲੋਕਾਂ ਨੇ ਹਥਿਆਰਬੰਦ ਗੁੱਟਾਂ ਜਾਂ ਸਰਕਾਰੀ ਬਾਡੀਜ਼ ਦੇ ਮੁੱਖ ਦਫਤਰਾਂ 'ਤੇ ਹਮਲਾ ਕੀਤਾ ਸੀ। ਸੁਰੱਖਿਆ ਸੂਤਰਾਂ ਮੁਤਾਬਕ ਸਿਰਫ ਦਿਵਨਿਆਹ 'ਚ ਹੀ 12 ਲੋਕ ਮਾਰੇ ਗਏ, ਜਿਨ੍ਹਾਂ ਨੇ ਬਦ੍ਰ ਸੰਗਠਨ ਦੇ ਦਫਤਰ 'ਤੇ ਹਮਲਾ ਕੀਤਾ ਸੀ। ਉੱਥੇ ਨਿਗਰਾਨੀ ਸਮੂਹ ਨੇ ਦੱਸਿਆ ਕਿ ਰਾਜਧਾਨੀ ਅਤੇ 4 ਦੱਖਣੀ ਸੂਬਿਆਂ 'ਚ ਹੰਝੂ ਗੈਸ ਦੇ ਗੋਲਿਆਂ ਅਤੇ ਗੋਲੀਆਂ ਲੱਗਣ ਕਾਰਨ 30 ਲੋਕਾਂ ਦੀ ਜਾਨ ਚਲੇ ਗਈ। ਇਰਾਕੀ ਸੰਸਦ 'ਚ ਸ਼ਨੀਵਾਰ ਨੂੰ ਪ੍ਰਦਰਸ਼ਨ 'ਤੇ ਚਰਚਾ ਹੋਵੇਗੀ।
