ਇਰਾਨ ''ਤੇ ਹਮਲਿਆਂ ਖ਼ਿਲਾਫ਼ ਇਰਾਕ ''ਚ ਪ੍ਰਦਰਸ਼ਨ ! ਸੜਕਾਂ ''ਤੇ ਉੱਤਰੇ ਲੱਖਾਂ ਲੋਕ

Monday, Apr 06, 2026 - 02:51 PM (IST)

ਇਰਾਨ ''ਤੇ ਹਮਲਿਆਂ ਖ਼ਿਲਾਫ਼ ਇਰਾਕ ''ਚ ਪ੍ਰਦਰਸ਼ਨ ! ਸੜਕਾਂ ''ਤੇ ਉੱਤਰੇ ਲੱਖਾਂ ਲੋਕ

ਇੰਟਰਨੈਸ਼ਨਲ ਡੈਸਕ- ਇਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਲਗਾਤਾਰ ਹਵਾਈ ਹਮਲਿਆਂ ਦੀ ਗੂੰਜ ਹੁਣ ਗੁਆਂਢੀ ਦੇਸ਼ ਇਰਾਕ ਵਿੱਚ ਵੀ ਸੁਣਾਈ ਦੇ ਰਹੀ ਹੈ। ਇਰਾਨ 'ਤੇ ਹੋ ਰਹੇ ਲਗਾਤਾਰ ਹਮਲਿਆਂ ਖ਼ਿਲਾਫ਼ ਇਰਾਕ ਦੀ ਰਾਜਧਾਨੀ ਬਗਦਾਦ ਦੇ ਇਤਿਹਾਸਕ ਤਹਿਰੀਰ ਸਕੁਏਅਰ ਵਿਖੇ ਲੱਖਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

ਇਹ ਵਿਸ਼ਾਲ ਪ੍ਰਦਰਸ਼ਨ 'ਨੈਸ਼ਨਲ ਸ਼ੀਆ ਮੂਵਮੈਂਟ' ਦੇ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਸ਼ੀਆ ਧਰਮ ਗੁਰੂ ਮੁਕਤਦਾ ਅਲ-ਸਦਰ ਦੇ ਸੱਦੇ 'ਤੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਇਰਾਕੀ ਝੰਡੇ ਅਤੇ ਅਮਰੀਕਾ ਵਿਰੋਧੀ ਬੈਨਰ ਚੁੱਕੇ ਹੋਏ ਸਨ। ਪ੍ਰਦਰਸ਼ਨ ਦੌਰਾਨ ਅਲ-ਸਦਰ ਨੇ ਇਰਾਕ ਵਿੱਚ ਤਾਇਨਾਤ ਲਗਭਗ 2,500 ਅਮਰੀਕੀ ਸੈਨਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਆਪਣੀ ਪੁਰਾਣੀ ਮੰਗ ਨੂੰ ਮੁੜ ਦੁਹਰਾਇਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹੱਥਕੰਡੇ ਇਰਾਕ ਦੀ ਪ੍ਰਭੂਸੱਤਾ ਲਈ ਖ਼ਤਰਾ ਹਨ।

 

ਇਹ ਵੀ ਪੜ੍ਹੋ- ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ

ਜ਼ਿਕਰਯੋਗ ਹੈ ਕਿ ਇਰਾਕ ਦੀ ਲਗਭਗ 60 ਫ਼ੀਸਦੀ ਆਬਾਦੀ ਸ਼ੀਆ ਮੁਸਲਿਮ ਹੈ, ਜਿਨ੍ਹਾਂ ਦੇ ਧਾਰਮਿਕ ਅਤੇ ਸਿਆਸੀ ਸਬੰਧ ਇਰਾਨ ਨਾਲ ਬਹੁਤ ਡੂੰਘੇ ਹਨ। ਪ੍ਰਦਰਸ਼ਨਕਾਰੀਆਂ ਦਾ ਗੁੱਸਾ ਖ਼ਾਸ ਤੌਰ 'ਤੇ ਇਰਾਨ ਦੇ ਰਿਹਾਇਸ਼ੀ ਇਲਾਕਿਆਂ ਅਤੇ ਯੂਨੀਵਰਸਿਟੀਆਂ 'ਤੇ ਹੋਈ ਬੰਬਾਰੀ ਨੂੰ ਲੈ ਕੇ ਸੀ। 

ਬਗਦਾਦ ਦਾ ਤਹਿਰੀਰ ਸਕੁਏਅਰ, ਜੋ ਕਿ 2019 ਵਿੱਚ ਸਰਕਾਰ ਵਿਰੋਧੀ ਅੰਦੋਲਨਾਂ ਦਾ ਕੇਂਦਰ ਰਿਹਾ ਸੀ, ਪੂਰੀ ਤਰ੍ਹਾਂ ਅਮਰੀਕਾ ਵਿਰੋਧੀ ਲਹਿਰ ਵਿੱਚ ਰੰਗਿਆ ਨਜ਼ਰ ਆਇਆ। ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਰਾਕ ਵਿੱਚ ਵਧ ਰਿਹਾ ਇਹ ਜਨਤਕ ਰੋਸ ਖੇਤਰ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਇਰਾਕੀ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ 'ਤੇ ਹਮਲੇ ਨਾ ਰੁਕੇ, ਤਾਂ ਉਹ ਪੂਰੇ ਖੇਤਰ ਵਿੱਚ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾਉਣਗੇ।

ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News