ਇਰਾਕ 'ਚ ਜਾਰੀ ਹਿੰਸਾ ਦੌਰਾਨ PM ਆਦਿਲ ਨੇ ਦਿੱਤਾ ਅਸਤੀਫਾ
Sunday, Dec 01, 2019 - 01:22 PM (IST)

ਬਗਦਾਦ— ਇਰਾਕ 'ਚ ਜਾਰੀ ਹਿੰਸਾ ਵਿਚਕਾਰ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨੇ ਸੰਸਦ ਨੂੰ ਰਸਮੀ ਰੂਪ ਨਾਲ ਆਪਣਾ ਅਸਤੀਫਾ ਦੇ ਦਿੱਤਾ ਹੈ। ਇਸ ਵਿਚਕਾਰ ਬਗਦਾਦ ਅਤੇ ਦੱਖਣੀ ਇਰਾਕ 'ਚ 3 ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 58 ਲੋਕ ਜ਼ਖਮੀ ਹੋ ਗਏ। ਸੰਸਦ ਦੇ ਦੋ ਮੈਂਬਰਾਂ ਨੇ ਕਿਹਾ ਕਿ ਸੰਸਦ ਐਤਵਾਰ ਨੂੰ ਸੰਸਦ ਦੇ ਸੈਸ਼ਨ 'ਚ ਜਾਂ ਤਾਂ ਮੇਹਦੀ ਦੇ ਅਸਤੀਫੇ ਨੂੰ ਲੈ ਕੇ ਵੋਟਿੰਗ ਕਰੇਗੇ ਜਾਂ ਇਸ ਨੂੰ ਸਵਿਕਾਰ ਕਰ ਲਵੇਗੀ।
ਇਰਾਕ 'ਚ ਪ੍ਰਦਰਸ਼ਨਕਾਰੀ ਭ੍ਰਿਸ਼ਟ ਵਿਵਸਥਾ ਨੂੰ ਠੀਕ ਕਰਨ ਅਤੇ ਦੇਸ਼ ਨੂੰ ਵਿਦੇਸ਼ੀ ਸ਼ਕਤੀਆਂ ਤੋਂ ਮੁਕਤ ਕਰਾਉਣ ਦੀ ਮੰਗ 'ਤੇ ਅੜੇ ਹੋਏ ਹਨ। ਇਰਾਕ ਦੇ ਲੋਕ ਖਸਤਾਹਾਲ ਜ਼ਰੂਰੀ ਸੇਵਾਵਾਂ ਦੀਆਂ ਨੌਕਰੀਆਂ ਦੀ ਕਮੀ ਅਤੇ ਭ੍ਰਿਸ਼ਟਾਚਾਰ ਖਿਲਾਫ ਅਕਤੂਬਰ ਦੀ ਸ਼ੁਰੂਆਤ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪ੍ਰਦਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਹਿੰਸਕ ਝੜਪਾਂ 'ਚ 420 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15,000 ਲੋਕ ਜ਼ਖਮੀ ਹੋਏ ਹਨ। ਇਸ ਹਫਤੇ ਰਾਜਧਾਨੀ ਬਗਦਾਦ, ਪਵਿੱਤਰ ਸ਼ਹਿਰ ਨਜਫ ਅਤੇ ਪ੍ਰਧਾਨ ਮੰਤਰੀ ਮੇਹਦੀ ਦੇ ਜਨਮ ਅਸਥਾਨ ਨਾਸੀਰੀਆ ਸ਼ਹਿਰ 'ਚ ਹੋਈਆਂ ਝੜਪਾਂ 'ਚ ਦਰਜਨਾਂ ਲੋਕਾਂ ਦੀ ਮੌਤ ਹੋਈ ਹੈ।
ਪ੍ਰਧਾਨ ਮੰਤਰੀ ਮੇਹਦੀ ਨੇ ਪ੍ਰਦਰਸ਼ਨਕਾਰੀਆਂ ਅਤੇ ਉੱਚ ਸ਼ੀਆ ਧਰਮ ਗੁਰੂ ਆਇਤੁੱਲ ਅਲੀ ਸਿਸਤਾਨੀ ਵਲੋਂ ਵਧਦੇ ਦਬਾਅ ਕਾਰਨ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਐਤਵਾਰ ਤਕ ਸੰਸਦ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ। ਸੁਰੱਖਿਆ ਅਤੇ ਹਸਪਤਾਲ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਇਰਾਕ ਦੇ ਨਜਫ 'ਚ ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਬਲਾਂ ਦੀ ਕਾਰਵਾਈ 'ਚ 3 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਹੋਰ 24 ਜ਼ਖਮੀ ਹੋ ਗਏ। ਬਗਦਾਦ 'ਚ ਵੀ ਘੱਟ ਤੋਂ ਘੱਟ 11 ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ।