ਇਰਾਕ: ਭਿਆਨਕ ਅੱਗ ਲੱਗਣ ਕਾਰਨ ਢਹਿ ਢੇਰੀ ਹੋਈ ਇਮਾਰਤ, ਦਰਜਨਾਂ ਜ਼ਖ਼ਮੀ
Monday, Nov 07, 2022 - 11:22 AM (IST)
ਬਗਦਾਦ (ਭਾਸ਼ਾ)- ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਵਪਾਰਕ ਇਮਾਰਤ ਨੂੰ ਅੱਗ ਲੱਗਣ ਕਾਰਨ ਢਹਿ ਢੇਰੀ ਹੋ ਗਈ, ਜਿਸ ਵਿੱਚ ਦੇਸ਼ ਦੇ ਸਿਵਲ ਸੁਰੱਖਿਆ ਡਾਇਰੈਕਟੋਰੇਟ ਦੇ ਮੁਖੀ ਸਮੇਤ 28 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਤੇ ਸਰਕਾਰੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਇਰਾਕੀ ਨਿਊਜ਼ ਏਜੰਸੀ ਨੇ ਕਿਹਾ ਕਿ ਸਿਵਲ ਸੁਰੱਖਿਆ ਡਾਇਰੈਕਟਰ ਮੇਜਰ ਜਨਰਲ ਕਾਦਿਮ ਬੋਹਾਨ, ਅਤੇ ਕੁਝ ਫਾਇਰਫਾਈਟਰ ਜ਼ਖ਼ਮੀਆਂ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ: ਪੁਤਿਨ ਨੇ ਭਾਰਤ ਦੀ ਕੀਤੀ ਤਾਰੀਫ਼, ਭਾਰਤੀਆਂ ਨੂੰ ਦੱਸਿਆ ਬੇਹੱਦ ਪ੍ਰਤਿਭਾਸ਼ਾਲੀ
ਇਸ ਹਾਦਸੇ 'ਚ ਕਿਸੇ ਦੇ ਮਾਰੇ ਜਾਣ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬਗਦਾਦ ਦੇ ਅਲ-ਰੁਸਾਫਾ ਜ਼ਿਲ੍ਹੇ ਦੇ ਸਿਵਲ ਸੁਰੱਖਿਆ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਕੁਸਾਈ ਯੂਨਸ ਨੇ ਦਿ ਐਸੋਸੀਏਟਿਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਘੱਟੋ-ਘੱਟ 28 ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਇਤਿਹਾਸ ਰਚਣਗੇ 5 ਭਾਰਤੀ, ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਚੋਣਾਂ 'ਚ ਜਿੱਤ ਲਗਭਗ ਤੈਅ
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਵਿੱਚੋਂ ਦੋ ਡਿੱਗ ਗਈਆਂ। ਇਨ੍ਹਾਂ ਇਮਾਰਤਾਂ ਵਿੱਚ ‘ਪਰਫਿਊਮ’ ਵਰਗੀ ਜਲਣਸ਼ੀਲ ਸਮੱਗਰੀ ਰੱਖੀ ਗਈ ਸੀ। ਸਿਵਲ ਸੁਰੱਖਿਆ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਹਨ।