ਸ਼ੀਆ ਮੌਲਵੀ ਪ੍ਰਤੀ ਵਫਾਦਾਰ 11 ਲੜਾਕਿਆਂ ਦੀ ਮੌਤ
Friday, Dec 13, 2019 - 11:10 AM (IST)

ਸਮਾਰਾ (ਭਾਸ਼ਾ): ਇਰਾਕ ਵਿਚ ਸ਼ੀਆ ਮੌਲਵੀ ਮੋਕਤਦਾ ਸਦਰ ਦੇ ਪ੍ਰਤੀ ਵਫਾਦਾਰ 11 ਲੜਾਕਿਆਂ ਦੀ ਮੌਤ ਦੋ ਆਤਮਘਾਤੀ ਹਮਲਿਆਂ ਵਿਚ ਹੋ ਗਈ। ਫੌਜ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲਾ ਹਮਲਾ ਸ਼ਾਮ ਸਮੇਂ ਦੱਖਣ-ਪੱਛਮ ਸਮਾਰਾ ਵਿਚ ਥਾਰਤਰ ਲੇਕ ਨੇੜੇ ਹੋਇਆ। ਇਹ ਇਲਾਕਾ ਲੰਬੇ ਸਮੇਂ ਤੋਂ ਸੁੰਨੀ ਜਿਹਾਦੀਆਂ ਦਾ ਗੜ੍ਹ ਰਿਹਾ ਹੈ।
ਫੌਜ ਨੇ ਦੱਸਿਆ ਕਿ ਇਸ ਆਤਮਘਾਤੀ ਹਮਲੇ ਵਿਚ 7 ਲੜਾਕਿਆਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਉੱਥੇ ਇਸ ਦੇ ਬਾਅਦ ਇਸੇ ਸਥਾਨ 'ਤੇ ਇਕ ਕਾਰ ਧਮਾਕਾ ਹੋਇਆ, ਜਿਸ ਵਿਚ 4 ਲੜਾਕਿਆਂ ਦੀ ਮੌਤ ਹੋ ਗਈ। ਹਮਲੇ ਦੀ ਜ਼ਿੰਮੇਵਾਰੀ ਤੁਰੰਤ ਕਿਸੇ ਸੰਗਠਨ ਨੇ ਨਹੀਂ ਲਈ ਹੈ।