ਈਰਾਨੀ ਸੁਪਰੀਮ ਲੀਡਰ ਦਾ ਨਵਾਂ ਹਿਬਰੂ ਅਕਾਊਂਟ ਬਲੌਕ

Monday, Oct 28, 2024 - 02:53 PM (IST)

ਤੇਲ ਅਵੀਵ (ਭਾਸ਼ਾ): ਸੋਸ਼ਲ ਮੀਡੀਆ ਪਲੇਟਫਾਰਮ X ਨੇ ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਮਨੇਈ ਦੇ ਹਿਬਰੂ ਭਾਸ਼ਾ ਵਿੱਚ ਬਣਾਏ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਹੈ। ਐਕਸ ਨੇ ਉਸ ਦੇ ਖਾਤੇ ਨੂੰ ਮੁਅੱਤਲ ਕਰਨ ਦਾ ਕਾਰਨ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਖਮਨੇਈ ਦਾ ਇਹ ਐਕਸ ਅਕਾਊਂਟ ਲਾਂਚ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ ਸੀ। ਖਮਨੇਈ ਨੇ ਸ਼ਨੀਵਾਰ ਨੂੰ ਈਰਾਨ 'ਤੇ ਇਜ਼ਰਾਈਲ ਦੇ ਫੌਜੀ ਹਮਲਿਆਂ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਹਿਬਰੂ ਵਿਚ ਆਪਣਾ ਖਾਤਾ ਸ਼ੁਰੂ ਕੀਤਾ। ਇਸ ਨੂੰ ਕੁਝ ਘੰਟਿਆਂ ਵਿੱਚ ਹੀ ਮੁਅੱਤਲ ਕਰ ਦਿੱਤਾ ਗਿਆ। ਖਮਨੇਈ ਦਾ ਪੁਰਾਣਾ ਟਵਿੱਟਰ ਅਕਾਊਂਟ ਪਹਿਲਾਂ ਵਾਂਗ ਚੱਲ ਰਿਹਾ ਹੈ।

ਈਰਾਨ ਦੇ ਨੇਤਾ ਖਮਨੇਈ X 'ਤੇ ਆਪਣੇ ਹਿਬਰੂ ਭਾਸ਼ਾ ਦੇ ਖਾਤੇ ਤੋਂ ਸਿਰਫ ਦੋ ਪੋਸਟਾਂ ਕਰ ਸਕੇ। ਪਹਿਲੀ ਪੋਸਟ ਵਿੱਚ ਉਸ ਨੇ ਸਿਰਫ਼ ਖਾਤਾ ਖੋਲ੍ਹਣ ਬਾਰੇ ਜਾਣਕਾਰੀ ਦਿੱਤੀ ਸੀ। ਐਤਵਾਰ ਨੂੰ ਖਮਨੇਈ ਨੇ ਇਕ ਹੋਰ ਟਵੀਟ 'ਚ ਕਿਹਾ, 'ਜ਼ੀਓਨਿਸਟ ਸ਼ਾਸਨ (ਇਜ਼ਰਾਈਲ) ਨੇ ਈਰਾਨ ਦੀ ਤਾਕਤ ਦਾ ਅੰਦਾਜ਼ਾ ਲਗਾਉਣ 'ਚ ਵੱਡੀ ਗ਼ਲਤੀ ਕੀਤੀ ਹੈ। ਅਸੀਂ ਇਜ਼ਰਾਈਲ ਨੂੰ ਸਮਝਾਵਾਂਗੇ ਕਿ ਈਰਾਨੀ ਕੌਮ ਕੋਲ ਕੀ ਤਾਕਤ, ਸਮਰੱਥਾ ਅਤੇ ਇੱਛਾ ਕੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ Visa-free ਹੋਵੇਗਾ Russia

ਦੋਵੇਂ ਪੋਸਟਾਂ ਇਜ਼ਰਾਇਲੀ ਹਮਲੇ ਤੋਂ ਬਾਅਦ ਕੀਤੀਆਂ ਗਈਆਂ

ਖਮਨੇਈ ਨੇ ਇਹ ਦੋਵੇਂ ਪੋਸਟਾਂ ਇਜ਼ਰਾਈਲ ਵੱਲੋਂ ਈਰਾਨ ਦੇ ਫੌਜੀ ਠਿਕਾਣਿਆਂ 'ਤੇ ਹਮਲੇ ਤੋਂ ਬਾਅਦ ਕੀਤੀਆਂ ਸਨ। ਆਪਣੇ ਮੁੱਖ  ਖਾਤੇ 'ਚ ਵੀ ਖਮਨੇਈ ਕਈ ਵਾਰ ਹਿਬਰੂ ਵਿੱਚ ਪੋਸਟ ਕਰ ਚੁੱਕੇ ਹਨ ਪਰ ਇਸ ਵਾਰ ਉਸ ਨੇ ਹਿਬਰੂ ਵਿਚ ਹੀ ਅਕਾਊਂਟ ਸ਼ੁਰੂ ਕੀਤਾ ਜਿਸ ਨੂੰ ਇਜ਼ਰਾਈਲ ਦੇ ਲੋਕਾਂ ਤੱਕ ਸਿੱਧੇ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਤਹਿਤ ਦੇਖਿਆ ਗਿਆ। ਇਸ ਖਾਤੇ ਜ਼ਰੀਏ ਕੀਤੇ ਉਨ੍ਹਾਂ ਦੇ ਟਵੀਟਸ ਦੀ ਕਾਫੀ ਚਰਚਾ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News