ਜਦ ਈਰਾਨ ਦੀ ਸੜਕ ''ਤੇ ਉਤਰਿਆ 150 ਮੁਸਾਫਰਾਂ ਨਾਲ ਭਰਿਆ ਜਹਾਜ਼

Monday, Jan 27, 2020 - 01:17 PM (IST)

ਜਦ ਈਰਾਨ ਦੀ ਸੜਕ ''ਤੇ ਉਤਰਿਆ 150 ਮੁਸਾਫਰਾਂ ਨਾਲ ਭਰਿਆ ਜਹਾਜ਼

ਤਹਿਰਾਨ— ਈਰਾਨ 'ਚ ਇਕ ਯਾਤਰੀ ਜਹਾਜ਼ ਸੜਕ 'ਤੇ ਉਤਰ ਆਇਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਅਸਲ 'ਚ 150 ਲੋਕਾਂ ਨੂੰ ਲੈ ਜਾ ਰਹੇ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਮਾਹਸ਼ਾਰ ਸ਼ਹਿਰ ਦੀ ਸੜਕ 'ਤੇ ਕਰਨੀ ਪਈ। ਇਹ ਘਟਨਾ ਸੋਮਵਾਰ ਵਾਪਰੀ, ਜਦ ਜਹਾਜ਼ ਦੇ ਲੈਂਡਿੰਗ ਗੇਅਰ 'ਚ ਕੋਈ ਪਰੇਸ਼ਾਨੀ ਹੋ ਰਹੀ ਸੀ। ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਉਂਝ ਨੇੜੇ ਖੜ੍ਹੇ ਲੋਕ ਹੈਰਾਨ ਹੋ ਗਏ ਤੇ ਕਈਆਂ ਨੇ ਤਾਂ ਇਸ ਦੀ ਵੀਡੀਓ ਵੀ ਬਣਾਈ।

ਪ੍ਰੋਵਿਨਸ਼ਿਅਲ ਏਅਰਪੋਰਟ ਡਾਇਰੈਕਟਰ ਮੁਹੰਮਦ ਰੇਜ਼ਾ ਰੇਜ਼ਾਨੀਅਨ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਜਹਾਜ਼ 'ਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਦੁਖਾਂਦ ਘਟਨਾ ਵਾਪਰਨ ਤੋਂ ਬਚਾਅ ਰਿਹਾ।


Related News