ਈਰਾਨ ''ਚ ਬੀਬੀ ਦੀ ਮੌਤ ਮਗਰੋਂ ਉਸ ਦੀ ਲਾਸ਼ ਨੂੰ ਦਿੱਤੀ ਗਈ ਫਾਂਸੀ
Tuesday, Feb 23, 2021 - 05:54 PM (IST)
ਤੇਹਰਾਨ (ਬਿਊਰੋ) ਈਰਾਨ ਦਾ ਬੇਰਹਿਮ ਚਿਹਰਾ ਇਕ ਵਾਰ ਫਿਰ ਦੁਨੀਆ ਸਾਹਮਣੇ ਹੈ। ਇੱਥੇ ਬੀਬੀ ਜਹਰਾ ਇਸਮਾਇਲੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹੁਣ ਉਸ ਦੀ ਲਾਸ਼ ਨੂੰ ਫਾਂਸੀ ਦਿੱਤੀ ਗਈ ਹੈ। ਈਰਾਨ ਵਿਚ ਲਾਸ਼ ਨੂੰ ਫਾਂਸੀ ਦੇਣ ਦੇ ਪਿੱਛੇ ਕੱਟੜ ਸ਼ਰੀਆ ਕਾਨੂੰਨ ਹੈ। ਜਹਰਾ ਨੂੰ ਆਪਣੇ ਪਤੀ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਵਕੀਲ ਨੇ ਕਿਹਾ ਕਿ ਉਹਨਾਂ ਦੀ ਕਲਾਈਂਟ ਜਹਰਾ ਨੂੰ ਕਿਸੇ ਵੀ ਕੀਮਤ 'ਤੇ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ ਤਾਂ ਜੋ ਉਸ ਦੀ ਸੱਸ ਮੌਤ ਦੀ ਕੁਰਸੀ ਹਟਾਉਣ ਦੇ ਅਧਿਕਾਰ ਨੂੰ ਪੂਰਾ ਕਰ ਸਕੇ। ਜਹਰਾ ਦਾ ਪਤੀ ਈਰਾਨੀ ਖੁਫੀਆ ਸੇਵਾ ਵਿਚ ਅਧਿਕਾਰੀ ਸੀ। ਇਹ ਅਧਿਕਾਰੀ ਜਹਰਾ ਅਤੇ ਬੇਟੀ ਨੂੰ ਪਰੇਸ਼ਾਨ ਕਰਦਾ ਸੀ।
ਪੜ੍ਹੋ ਇਹ ਅਹਿਮ ਖਬਰ - ਐਕਸਪ੍ਰੈਸ ਐਂਟਰੀ ਦੇ ਤਹਿਤ ਹੁਨਰਮੰਦ ਉਮੀਦਵਾਰ ਕਰ ਸਕਦੇ ਹਨ ਕੈਨੇਡਾ ਲਈ ਅਪਲਾਈ
ਸਖ਼ਤ ਕਾਨੂੰਨ ਲਾਗੂ
ਜਹਰਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ ਪਰ ਉਸ ਦੀ ਲਾਸ਼ ਨੂੰ ਫਾਂਸੀ ਦੇ ਤਖਤੇ 'ਤੇ ਲਿਜਾਇਆ ਗਿਆ ਅਤੇ ਲਟਕਾਇਆ ਗਿਆ ਤਾਂ ਜੋ ਉਸ ਦੀ ਸੱਸ ਉਸ ਦੇ ਪੈਰਾਂ ਹੇਠੋਂ ਮੌਤ ਦੀ ਕੁਰਸੀ ਹਟਾ ਸਕੇ। ਜਹਰਾ ਦੀ ਸੱਸ ਨੂੰ ਸ਼ਰੀਆ ਕਾਨੂੰਨ ਦੇ ਤਹਿਤ ਇਹ ਅਧਿਕਾਰ ਦਿੱਤਾ ਗਿਆ ਸੀ, ਜਿਸ ਵਿਚ ਅੱਖ ਦੇ ਬਦਲੇ ਅੱਖ ਲੈਣ ਦੀ ਵਿਵਸਥਾ ਹੈ। ਦੱਸਿਆ ਜਾ ਰਿਹਾ ਹੈ ਕਿ ਜਹਰਾ ਨੂੰ ਕਰਾਜ ਕਸਬੇ ਵਿਚ ਸਥਿਤ ਬਦਨਾਮ ਰਜਾਈ ਸ਼ਹਿਰ ਜੇਲ੍ਹ ਵਿਚ ਬੁੱਧਵਾਰ ਨੂੰ ਫਾਂਸੀ ਦਿੱਤੀ ਗਈ। ਇੱਥੇ ਦੱਸ ਦਈਏ ਕਿ ਫਾਂਸੀ ਦੀ ਸਜ਼ਾ ਦੇਣ ਦੇ ਮਾਮਲੇ ਵਿਚ ਈਰਾਨ ਚੀਨ ਦੇ ਬਾਅਦ ਦੂਜੇ ਸਥਾਨ 'ਤੇ ਹੈ। ਭਾਵੇਂਕਿ ਈਰਾਨ ਵਿਚ ਵੀ ਇਕੱਠੇ 17 ਲੋਕਾਂ ਨੂੰ ਫਾਂਸੀ ਦੇਣਾ ਆਪਣੇ ਆਪ ਵਿਚ ਅਸਧਾਰਨ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਈਰਾਨ ਵਿਚ ਪਿਛਲੇ ਸਾਲ 233 ਲੋਕਾਂ ਨੂੰ ਫਾਂਸੀ ਦਿੱਤੀ ਗਈ। ਇਹਨਾਂ ਵਿਚੋਂ ਤਿੰਨ ਅਪਰਾਧੀ ਤਾਂ ਨਾਬਾਲਗ ਸਨ ਫਿਰ ਵੀ ਉਹਨਾਂ ਨੂੰ ਫਾਂਸੀ ਦਿੱਤੀ ਗਈ। ਈਰਾਨ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵੀ ਮੌਤ ਦਾ ਸਜ਼ਾ ਦਿੱਤੀ ਜਾਂਦੀ ਹੈ।