ਮਈ ''ਚ ਵੱਡੇ ਪੱਧਰ ''ਤੇ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰੇਗਾ ਈਰਾਨ
Tuesday, Mar 09, 2021 - 10:16 PM (IST)
ਤਹਿਰਾਨ-ਈਰਾਨ ਮਈ 'ਚ ਵੱਡੇ ਪੱਧਰ 'ਤੇ ਆਪਣੇ ਨਾਗਰਿਕਾਂ ਲਈ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦਰਮਿਆਨ ਈਰਾਨ 'ਚ ਹੀ ਵਿਕਸਿਤ ਕੋਰੋਨਾ ਵੈਕਸੀਨ ਕੋਵਿਰਾਨ ਦਾ ਇਸਤੇਮਾਲ ਕੀਤਾ ਜਾਵੇਗਾ। ਇਕ ਨਿਊਜ਼ ਏਜੰਸੀ ਨੇ ਐਕਜੀਕਿਊਸ਼ਨ ਆਫ ਇਮਾਮ ਖੋਮਿਨੀ ਆਰਡਰਸ (ਈ.ਆਈ.ਕੇ.ਓ.) ਦੇ ਹਵਾਲੇ ਤੋਂ ਮੰਗਲਵਾਰ ਨੂੰ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ- ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ
ਇਸ ਤੋਂ ਪਹਿਲਾਂ ਫਰਵਰੀ 'ਚ ਹੀ ਈ.ਆਈ.ਕੇ.ਓ. ਨੇ ਦਵਾਈ ਨਿਰਮਾਤਾ ਕੰਪਨੀ ਬਾਰੇਕਾਤ ਨਾਲ ਮਿਲ ਕੇ ਕੋਰੋਨਾ ਵੈਕਸੀਨ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ। ਈਰਾਨ ਨੇ ਗਰਮੀਆਂ 'ਚ ਕੋਰੋਨਾ ਵੈਕਸੀਨ ਦੀਆਂ 1.40 ਕਰੋੜ ਖੁਰਾਕਾਂ ਬਣਾਉਣ ਦੀ ਟੀਚਾ ਰੱਖਿਆ ਹੈ। ਹਾਲਾਂਕਿ ਈਰਾਨ ਨੇ ਫਰਵਰੀ ਮਹੀਨੇ 'ਚ ਹੀ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ 'ਚ ਉਹ ਰੂਸ 'ਚ ਵਿਕਸਿਤ ਸਪੂਤਨਿਕ-5 ਵੈਕਸੀਨ ਦੀ ਵਰਤੋਂ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।